ਅੱਜ ਦਾ ਮੁੱਦਾ

Aj Da Mudda : ਕੀ ਸਹਿਕਾਰੀ ਪੈਟਰੋਲ ਪੰਪ ਹੋਣਗੇ ਕਿਸਾਨਾਂ ਲਈ ਲਾਭਕਾਰੀ ?Punjabkesari TV

4 years ago

 

ਸੂਬਾ ਸਰਕਾਰ ਇਕ ਵਾਰ ਫੇਰ ਆਪਣੇ ਪੈਟਰੋਲ ਪੰਪ ਖੋਲ੍ਹਣ ਵਾਲੀ ਹੈ, ਜਿਹੜੇ ਸਹਿਕਾਰਤਾ ਤੇ ਜੇਲ੍ਹ ਵਿਭਾਗ ਵੱਲੋਂ ਚਲਾਏ ਜਾਣਗੇ। ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁਤਾਬਿਕ ਇਨ੍ਹਾਂ ਪੰਪਾਂ ਤੋਂ ਕਿਸਾਨ ਤਬਕੇ ਨੂੰ ਫ਼ਾਇਦਾ ਮਿਲੇਗਾ। ਸਹਿਕਾਰਤਾ ਵਿਭਾਗ ਵੱਲੋਂ ਜਿਹੜੇ ਪੈਟਰੋਲ ਪੰਪ ਖੋਲ੍ਹੇ ਜਾਣਗੇ ਉਥੇ ਕਿਸਾਨਾਂ ਨੂੰ ਉਧਾਰ 'ਤੇ ਡੀਜ਼ਲ ਮਿਲਿਆ ਕਰੇਗਾ। ਫ਼ਸਲਾਂ ਵੇਚਣ ਮਗਰੋਂ ਮਿਲਣ ਵਾਲੇ ਪੈਸੇ ਨਾਲ ਉਹ ਸਰਕਾਰੀ ਪੈਟਰੋਲ ਪੰਪਾਂ ਨੂੰ ਬਕਾਇਆ ਅਦਾ ਕਰ ਸਕਣਗੇ। ਸੂਬੇ 'ਚ ਆਏ ਦਿੰਨੀ ਕਰਜ਼ੇ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਸਰਕਾਰ ਨੇ ਕਿਸਾਨਾਂ ਲਈ ਕਰਜ਼ ਮੁਆਫੀ ਦਾ ਵਾਅਦਾ ਵੀ ਕੀਤਾ ਹੋਇਆ ਹੈ। ਕਿਸਾਨਾਂ ਨੂੰ ਫਸਲਾਂ ਦੇ ਅਸਲ ਭਾਅ ਦੇਣੇ ਜਿਆਦਾ ਲਾਭਕਾਰੀ ਨੇ ਜਾਂ ਉਧਰ ਡੀਜ਼ਲ ਦੇਣਾ ਜਿਆਦਾ ਲਾਭਕਾਰੀ ਹੈ ਲੋਕਾਂ ਤੋਂ ਓਨਾ ਦੀ ਰਾਇ ਜਾਣਦੇ ਹਾਂ ਕਿ ਕੀ ਸਹਿਕਾਰੀ ਪੈਟਰੋਲ ਪੰਪ ਕਿਸਾਨਾਂ ਲਈ ਲਾਭਕਾਰੀ ਹੋਣਗੇ ?