ਅੱਜ ਦਾ ਮੁੱਦਾ

ਅੱਜ ਦਾ ਮੁੱਦਾ - ਬਿਜਲੀ ਦਰਾਂ 'ਚ ਵਾਧਾ ਗਰੀਬਾਂ ਦਾ ਤੋੜੇਗਾ ਲੱਕ?Punjabkesari TV

4 years ago

 

ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਬਿਜਲੀ ਦਰਾਂ 'ਚ ਵਾਧਾ ਕਰਕੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੇਗੁਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ 'ਚ 2.14 ਫ਼ੀਸਦੀ ਵਾਧਾ ਕਰ ਦਿੱਤਾ ਹੈ। ਵਧੀਆ ਦਰਾਂ ਨਾਲ ਘਰੇਲੂ ਅਤੇ ਉਦਯੋਗਿਕ ਬਿਜਲੀ ਪ੍ਰਤੀ ਯੂਨਿਟ 8 ਪੈਸੇ ਮਹਿੰਗੀ ਹੋ ਗਈ ਐ..ਇਸ 'ਤੇ ਟੈਕਸ ਵੱਖ ਤੋਂ ਲੱਗੇਗਾ। ਨਵੀਆਂ ਦਰਾਂ ਇਕ ਜੂਨ 2019 ਤੋਂ ਲਾਗੂ ਹੋਣਗੀਆਂ...ਸਰਕਾਰ ਨੇ ਚੋਣਾਂ ਖਤਮ ਹੁੰਦਿਆਂ ਹੀ ਲੋਕਾਂ ਨੂੰ ਬਿਜਲੀ ਦਾ ਕਰੰਟ ਦਿੱਤਾ ਐ...ਅਜਿਹੇ 'ਚ ਸਵਾਲ ਇਹੀ ਹੈ ਕਿ, ਕੀ ਬਿਜਲੀ ਦਰਾਂ 'ਚ ਵਾਧਾ ਗਰੀਬਾਂ ਦਾ ਲੱਕ ਤੋੜੇਗਾ...ਇਸ 'ਤੇ ਕੀ ਕਹਿੰਦੀ ਹੈ ਪੰਜਾਬ ਦੀ ਅਵਾਮ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ.....