ਅੱਜ ਦਾ ਮੁੱਦਾ

Aj Da Mudda : ਕੀ ਪੰਜਾਬ ਸਰਕਾਰ ਵੱਲੋਂ ਸਮਾਰਟਫੋਨ ਦੇਣ ਦਾ ਐਲਾਨ ਮਹਿਜ਼ ਇੱਕ ਚੋਣਾਂ ਲਈ ਸਟੰਟ ਹੈ ?Punjabkesari TV

4 years ago

 

ਜਗਬਾਣੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਅਮਿਤ ਕੁਮਾਰ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ ਸਵਾਗਤ ਕਰਦਾ ਹਾਂ। ਅੱਜ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਵੰਡਣ ਦੇ ਵਾਅਦੇ ਬਾਰੇ ਕੈਪਟਨ ਸਕਰਾਰ ਨੂੰ ਢਾਈ ਸਾਲ ਹੋ ਚੁਕੇ ਨੇ ਪਰ ਚੋਣਾਂ 'ਚ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਇੰਨਾ ਢਾਈ ਸਾਲਾਂ 'ਚ ਕਦੇ ਦੀਵਾਲੀ ਮੌਕੇ ਤੇ ਕਦੇ ਵਿਸਾਖੀ ਮੌਕੇ ਸਮਾਰਟਫੋਨ ਦੇਣ ਬਾਰੇ ਕਿਹਾ ਗਿਆ, ਪਰ ਉਡੀਕ 'ਚ ਬੈਠੇ ਨੌਜਵਾਨਾਂ ਨੂੰ ਸਮਾਰਟਫੋਨ ਨਹੀਂ ਮਿਲੇ । ਸੂਬੇ 'ਚ 4 ਵਿਧਾਨਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਬਿਗੁਲ ਵੱਜ ਚੁੱਕੈ ਤੇ ਇੱਕ ਵਾਰ ਫਿਰ ਕੈਪਟਨ ਦੇ ਮੰਤਰੀਆਂ ਦਾ ਕਹਿਣਾ ਕਿ ਦੀਵਾਲੀ ਮੌਕੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ।  ਤੁਹਾਨੂੰ ਦੱਸ ਦੇਵਾਂ ਕਿ ਇਹ ਮਿੱਠੀ ਗੋਲੀ 'ਲੋਕ ਸਭਾ ਚੋਣਾਂ' ਵੇਲੇ ਵੀ ਦਿੱਤੀ ਗਈ ਸੀ, ਮੁੱਖ ਮੰਤਰੀ ਕੈਪਟਨ ਦੇ ਇੰਨਾ ਲਾਰਿਆਂ ਨੂੰ ਦੇਖਦੇ ਹੋਏ ਵਿਰੋਧੀ ਧਿਰਾਂ ਇਸ ਐਲਾਨ ਨੂੰ ਫਿਰ ਤੋਂ ਕੈਪਟਨ ਸਰਕਾਰ ਦਾ ਮਹਿਜ਼ ਚੁਣਾਵੀ ਸਟੰਟ ਮੰਨ ਰਹੀਆਂ ਨੇ, ਸਾਡੇ ਪ੍ਰੋਗਰਾਮ 'ਚ ਪੰਜਾਬੀਆਂ ਤੋਂ ਜਾਣਦੇ ਹਾਂ, ਕੀ ਅਸਲ 'ਚ ਪੰਜਾਬ ਸਰਕਾਰ ਜ਼ਿਮਨੀ ਚੋਣਾਂ ਨਜ਼ਦੀਕ ਸਮਾਰਟਫੋਨ ਵੰਡਣ ਦਾ ਐਲਾਨ ਕਰ ਚੌਣਾਵੀ ਸਟੰਟ ਕਰ ਰਹੀ ਹੈ ?ਇਸ ਮੁੱਦੇ 'ਤੇ ਤੁਸੀਂ ਪੰਜਾਬੀਆਂ ਦੀ ਰਾਏ ਸੁਣੀ, ਪਰ ਵੱਡਾ ਸਵਾਲ ਇਥੇ ਇਹ ਬਣਦਾ ਕਿ ਕੀ ਪੰਜਾਬ ਸਰਕਾਰ ਕੋਲ ਫੰਡਾਂ ਦੀ ਕਮੀ ਹੈ ਤਾਂ ਜੋ ਹਰ ਮੌਕੇ ਲਾਰੇ ਲਗਾਏ ਜਾਂਦੇ ਨੇ,, ਜਾਂ ਸਿਰਫ ਸਾਡੇ ਨੌਜਵਾਨਾਂ ਨੂੰ ਚੋਣਾਂ ਮੌਕੇ ਵਿਰਗਲਾਓਂਣ ਦਾ ਮੁੱਦਾ ਬਣਾ ਲਿਆ ਗਿਆ ਹੈ। ਤੁਹਾਡੀ ਇਸ ਬਾਰੇ ਕੀ ਹੈ ਰਾਇ ਸਾਂਨੂੰ ਕਮੈਂਟ ਬਾਕਸ 'ਚ ਜਰੂਰ ਦੱਸੋ,  ਫਿਲਹਾਲ ਇਸ ਪ੍ਰੋਗਰਾਮ 'ਚ ਇੰਨਾ ਹੀ, ਕੱਲ ਮਿਲਾਂਗੇ ਇੱਕ ਹੋਰ ਨਵੇਂ ਭਖਦੇ ਮੁੱਦੇ ਦੇ ਨਾਲ, ਬਾਕੀ ਅਹਿਮ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਧੰਨਵਾਦ।