ਅੱਜ ਦਾ ਮੁੱਦਾ

Aj Da Mudda : ਕੀ ਦਲ ਬਦਲੂ ਨੇਤਾਵਾਂ 'ਤੇ ਜਨਤਾ ਕਰੇਗੀ ਭਰੋਸਾPunjabkesari TV

5 years ago

ਇਸ ਸਿਆਸਤ ਹੈ। ਸਿਆਸਤ ਵਿਚ ਨਾ ਕੋਈ ਕਿਸੇ ਦਾ ਪੱਕਾ ਦੋਸਤ ਹੈ ਅਤੇ ਨਾ ਹੀ ਪੱਕਾ ਦੁਸ਼ਮਣ। ਰਿਸ਼ਤੇ ਸਹੂਲਤਾਂ, ਸਿਆਸੀ ਮਹੱਤਵਕਾਂਸ਼ਾਵਾਂ ਅਤੇ ਚੋਣ ਟਿਕਟਾਂ ਨਾਲ ਬਣਦੇ-ਬਿਗੜਦੇ ਨੇ, ਜਿਸ ਦੀ ਤਾਜ਼ਾ ਉਦਾਹਰਣ ਹੈ ਜਗਮੀਤ ਬਰਾੜ। ਉਹ ਜਗਮੀਤ ਬਰਾੜ ਜਿਸ ਨੂੰ ਕਦੇ ਅਕਾਲੀ ਦਲ, ਕਾਂਗਰਸ ਦੀ ਮਿਸ ਗਾਈਡਡ ਮਿਜ਼ਾਈਲ ਦੱਸਦਾ ਸੀ, ਅੱਜ ਉਹ ਅਕਾਲੀ ਦਲ ਦੀ ਹੀ ਤੱਕੜੀ ਵਿਚ ਤੁਲ ਗਏ। ਕਾਂਗਰਸ 'ਚ ਰਹਿੰਦੇ ਹੋਏ ਕਦੇ ਸੁਖਬੀਰ ਬਾਦਲ ਦਾ ਮੁਕਾਬਲਾ ਕਰਨ ਵਾਲੇ ਜਗਮੀਤ ਬਰਾੜ ਅੱਜ ਕੈਪਟਨ ਨੂੰ ਛੱਡ ਸੁਖਬੀਰ ਬਾਦਲ ਦੀ ਟੀਮ ਵਿਚ ਸ਼ਾਮਲ ਹੋ ਗਏ। ਕਦੇ ਅਕਾਲੀ ਦਲ ਨੂੰ ਆਪਣੇ ਪਿਤਾ ਦਾ ਕਾਤਲ ਦੱਸਣ ਵਾਲੇ ਜਗਮੀਤ ਅੱਜ ਸੁਖਬੀਰ ਬਾਦਲ ਦੇ ਸੋਹਲੇ ਗਾ ਰਹੇ ਹਨ ਤੇ ਹਰ ਕੋਈ ਸੋਚਣ 'ਤੇ ਮਜ਼ਬੂਰ ਹੈ ਕਿ ਉਹ ਪਹਿਲਾਂ ਸੱਚ ਬੋਲ ਰਹੇ ਸਨ ਜਾਂ ਹੁਣ। ਚੋਣਾਂ ਦੇ ਮੌਸਮ ਵਿਚ ਰੰਗ ਬਦਲਣ ਵਾਲੇ ਜਗਮੀਤ ਕੋਈ ਪਹਿਲੇ ਨੇਤਾ ਨਹੀਂ ਹਨ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੀ ਪਹਿਲਾਂ ਕਾਂਗਰਸ, ਫਿਰ ਆਪ ਵਿਚ ਰਹਿ ਚੁੱਕੇ ਨੇ। ਸ਼ੇਰ ਸਿੰਘ ਘੁਬਾਇਆ ਇਸੇ ਚੁਣਾਵੀ ਮੌਸਮ ਵਿਚ ਅਕਾਲੀ ਦਲ ਦੀ ਤੱਕੜੀ ਛੱਡ ਕਾਂਗਰਸ ਦਾ ਹੱਥ ਫੜ ਚੁੱਕੇ ਨੇ.....ਹੋਰ ਤਾਂ ਹੋਰ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਸਿੱਧੂ ਨੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਐਨ ਮੌਕੇ 'ਤੇ ਭਾਜਪਾ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਸੀ। ਇਸ ਤੋਂ ਬਾਅਦ ਸਿੱਧੂ ਦੇ ਸੁਰ ਕਿਵੇਂ ਬਦਲੇ ਸਨ, ਉਸ ਤੋਂ ਤਾਂ ਸਾਰੇ ਵਾਕਿਫ ਨੇ। ਪਰ ਇੱਥੇ ਵੱਡਾ ਸਵਾਲ ਇਹੀ ਹੈ ਕਿ ਕੀ ਦਲ ਬਦਲੂਆਂ ਦੀ ਸਿਆਸਤ 'ਤੇ ਜਨਤਾ ਭਰੋਸਾ ਕਰੇਗੀ? ਕਿਸੀ ਇਕ ਪਾਰਟੀ ਵਿਚ ਟਿਕ ਕੇ ਨਾ ਰਹਿਣ ਵਾਲੇ ਨੇਤਾ ਕੀ ਲੋਕਾਂ ਦੇ ਮੁੱਦਿਆਂ 'ਤੇ ਟਿਕੇ ਰਹਿਣਗੇ? ਕੀ ਮੌਸਮ ਦੇ ਨਾਲ ਪਾਰਟੀਆਂ ਬਦਲਣ ਵਾਲੇ ਨੇਤਾ ਲੋਕਾਂ ਦੇ ਜੀਵਨ ਵਿਚ ਬਹਾਰ ਲਿਆ ਸਕਣਗੇ? ਇਸ 'ਤੇ ਕੀ ਹੈ ਪੰਜਾਬੀਆਂ ਦੀ ਰਾਏ, ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ।