ਅੱਜ ਦਾ ਮੁੱਦਾ

Aj Da Mudda : ਕੀ ਫਸਲੀ ਬੀਮੇ ਨਾਲ ਕਿਸਾਨਾ ਦੀ ਮਦਦ ਹੋ ਪਾਵੇਗੀ ?Punjabkesari TV

4 years ago

ਸੁਭੇ 'ਚ ਭਾਰੀ ਮੀਂਹ ਨੇ ਕਿਸਾਨਾਂ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਕੁਦਰਤ ਦੇ ਕਹਿਰ ਤੇ ਨਿਕੰਮੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨਾਲ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਕਈ ਇਲਾਕਿਆਂ 'ਚ ਨਹਿਰਾਂ ਦਾ ਬੰਨ ਟੁੱਟ ਗਿਆ ਹੈ ਤੇ ਪਾਣੀ ਖੇਤਾਂ 'ਚ ਜਾ ਰਿਹਾ ਹੈ। ਮੋਗਾ 'ਚ ਤਾਂ 5 ਹਜ਼ਾਰ ਏਕੜ ਦੀ ਫਸਲ ਪਾਣੀ ਨਾਲ ਤਬਾਹ ਹੋ ਚੁੱਕੀ ਹੈ। ਅਜਿਹੇ 'ਚ ਕਿਸਾਨ ਜਥੇਬੰਦੀਆਂ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੀਆਂ ਨੇ। ਕਿਸਾਨਾਂ ਦਾ ਕਹਿਣਾ ਕਿ ਪਾਣੀ ਨਾਲ ਡੁੱਬੀਆਂ ਫਸਲਾਂ 'ਚ ਸਿੱਲ ਦੀ ਮਾਤਰਾ ਵੱਧ ਚੁਕੀ ਹੈ ਅਤੇ ਇਹ ਆਉਣ ਵਾਲੇ ਸਮੇਂ 'ਚ ਕਣਕ ਦੀ ਫਸਲ 'ਤੇ ਵੀ ਦਿਖੇਗਾ। ਅਜਿਹੇ 'ਚ ਸਵਾਲ ਉੱਠਦਾ ਕਿ ਜੇਕਰ ਕਈ ਕਿਸਾਨਾਂ ਨੇ ਆਪਣੀ ਫਸਲ ਦਾ ਬੀਮਾ ਕਰਵਾਇਆ ਹੋਇਆ ਤੇ ਓਨਾ ਦੀ ਫਸਲ ਕੁਦਰਤ ਦੀ ਕਰੋਪੀ ਨਾਲ ਮਰ ਗਈ ਹੈ ਕੀ ਓਨਾ ਕਿਸਾਨਾਂ ਦੀ ਫਸਲੀ ਬੀਮੇ ਨਾਲ ਮਦਦ ਹੋ ਪਵੇਗੀ ਜਾਂ ਨਹੀਂ ?