ਅੱਜ ਦਾ ਮੁੱਦਾ

Aj Da Mudda : ਕੀ ਜਗਮੀਤ ਬਰਾੜ ਦੇ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਹੋਵੇਗਾ ਫਾਇਦਾ ?Punjabkesari TV

5 years ago

ਸਿਆਸੀ ਗਲਿਆਰਿਆਂ 'ਚ ਇੱਕ ਵਾਰ ਫਿਰ ਬਾਗੀ ਨੇਤਾ ਦੀ ਦਲ ਬਦਲਣ ਦੀ ਚਰਚਾ ਛਿੜੀ ਹੈ, ਸਟੇਜਾਂ 'ਤੇ ਅਕਾਲੀਆਂ ਖਿਲਾਫ ਭੜਾਸ ਕੱਢਣ ਵਾਲੇ ਤੇ ਕੱਟੜ ਕਾਂਗਰਸੀ ਰਹੇ ਜਗਮੀਤ ਬਰਾੜ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਿੱਚ ਤੁੱਲਣ ਜਾ ਰਹੇ ਨੇ, ਜਿਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਟਵੀਟ ਕਰਕੇ ਕੀਤਾ ਹੈ,  ਜਗਮੀਤ ਬਰਾੜ ਦੀ ਸਿਆਸੀ ਜ਼ਿੰਦਗੀ 'ਤੇ ਝਾਤ ਮਾਰੀਏ ਤਾਂ ਉਹ ਤਿੰਨ ਵਾਰ ਸੁਖਬੀਰ ਬਾਦਲ ਖਿਲਾਫ ਪਾਰਲੀਮੈਂਟ ਚੋਣਾਂ ਲੜ ਚੁੱਕੇ ਨੇ, ਜਿਸ 'ਚ ਓਨਾ ਇੱਕ ਵਾਰ ਜਿੱਤ ਪ੍ਰਾਪਤ ਕੀਤੀ ਅਤੇ 2 ਵਾਰ ਹਾਰ ਦਾ ਮੂੰਹ ਦੇਖਣਾ ਪਿਆ, ਦਿਲਚਸਪ ਹੈ ਕਿ ਬਰਾੜ ਉਸ ਵੇਲੇ ਅਕਾਲੀ ਦਲ ਵਿੱਚ ਜਾ ਰਹੇ ਨੇ ਜਦੋਂ ਪਾਰਟੀ ਖੁਦ ਵੱਡੇ ਸਿਆਸੀ ਸੰਕਟ ਵਿੱਚ ਘਿਰੀ ਹੋਈ ਹੈ, ਅਜਿਹੇ 'ਚ ਕੀ ਜਗਮੀਤ ਬਰਾੜ ਅਕਾਲੀ ਦਲ ਲਈ ਸੰਕਟ ਮੋਚਨ ਸਾਬਿਤ ਹੋਣਗੇ ਜਾਂ ਨਹੀਂ ਆਓ ਜਾਣਦੇ ਹਾਂ ਇਸ 'ਤੇ ਪੰਜਾਬੀਆਂ ਦੀ ਰਾਇ, ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ