ਅੱਜ ਦਾ ਮੁੱਦਾ

ਬਿਮਾਰੀਆਂ ਵੰਡਣ ਵਾਲੇ ਮਿਲਾਵਟਖੋਰਾਂ ਖਿਲਾਫ ਬਣਨਾ ਚਾਹੀਦਾ ਸਖਤ ਕਾਨੂੰਨ, ਰਾਏ ਦਿਓPunjabkesari TV

4 years ago

ਤਿਓਹਾਰਾਂ ਦਾ ਮਹੀਨਾ ਚੱਲ ਰਿਹਾ ਤੇ,,,, ਆਏ ਦਿੰਨੀ ਤੁਸੀਂ ਹੁਣ ਖਬਰਾਂ ਸੁਣੋਗੇ ਕਿ,,,,,, ਇੰਨ੍ਹੇ ਕਿੱਲੋ ਮਿਲਾਵਟੀ ਖੋਹਾ,,,, ਘਿਓ,,,, ਪਨੀਰ,,,,, ਦੁੱਧ ਤੇ ਹੋਰ ਮਿਲਾਵਟ ਭਰੀਆਂ ਖਾਣ ਵਾਲੀਆਂ ਚੀਜਾਂ ਬਰਾਮਦ ਕੀਤੀਆਂ ਗਈਆਂ,,,,,,, ਇਸ ਨਾਲ ਸਵਾਲ ਇਹ ਵੀ ਉੱਠਦਾ ਕਿ ਸਾਡਾ ਸਹਿਤ ਵਿਭਾਗ ਇੰਨਾ ਦਿੰਨਾ 'ਚ ਹੀ ਕਿਉਂ ਜਾਗਦਾ ਹੈ ? ਸਾਲ ਦੇ ਹੋਰ ਬਾਕੀ ਮਹੀਨਿਆਂ 'ਚ ਵੀ ਮਿਲਾਵਟਖੋਰ ਖਾਨ ਵਾਲੀਆਂ ਚੀਜਾਂ 'ਚ ਬੇਖੌਫ ਮਿਲਾਵਟ ਕਰਦੇ ਨੇ,,,,,,,, ਦੇਸ਼ 'ਚ ਖਾਣ ਪੀਣ ਦੀਆਂ ਚੀਜ਼ਾਂ 'ਚ ਮਿਲਾਵਟਖੋਰੀ ਦਾ ਮਾਮਲਾ,,,, ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹੈ,,,,,,, ਸਰਕਾਰ ਕੋਲ ਮਿਲਾਵਟਖੋਰੀ ਨੂੰ ਰੋਕਣ ਲਈ ਲੋੜੀਂਦਾ ਤਾਣਾ-ਬਾਣਾ ਵੀ ਨਹੀਂ ਹੈ,,,,,,,, ਤੇ ਇਸ ਸਬੰਧ 'ਚ ਕਾਨੂੰਨ ਵੀ ਬੇਹਦ ਨਰਮ ਹੈ,,,,,, ਇਸ ਕਾਰਨ ਹੀ ਖਾਣ ਪੀਣ ਦੀਆਂ ਚੀਜ਼ਾਂ 'ਚ ਮਿਲਾਵਟਖੋਰੀ ਧੜੱਲੇ ਨਾਲ ਜਾਰੀ ਹੈ,,,,,, ਇਸ ਕਾਲੇ ਕਾਰੋਬਾਰ 'ਚ ਸ਼ਾਮਲ ਅਨਸਰ,,,,,, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ,,,,,, ਦੂਜੇ ਅਰਥਾਂ 'ਚ ਕਹਾਂ ਤਾਂ ਇਹ ਇਕ ਤਰ੍ਹਾਂ ਦੇ ਕਤਲ ਹੀ ਨੇ,,,,,, ਲੋਕਾਂ ਨੂੰ ਹੌਲੀ-ਹੌਲੀ ਜ਼ਹਿਰ ਅਤੇ ਸੰਥੈਟਿਕ ਚੀਜਾ ਖੁਆ ਕੇ ਮਾਰਿਆ ਜਾ ਰਿਹੇ,,,,,, ਕੇਵਲ ਮਿੱਠਆਈਆਂ 'ਚ ਹੀ ਨਹੀਂ ਖਾਣ-ਪੀਣ ਦੀਆਂ ਹੋਰ ਚੀਜ਼ਾਂ 'ਚ ਵੀ ਮਿਲਾਵਟ ਹੋ ਰਹੀ ਹੈ,,,,,,, ਸਬਜ਼ੀਆਂ ਅਤੇ ਫਲਾਂ ਨੂੰ ਵੀ ਜ਼ਹਿਰਾਂ ਦੇ ਟੀਕੇ ਲਗਾਏ ਜਾ ਰਹੇ ਨੇ,,,,, ਇਹ ਜ਼ਹਿਰੀਲਾ ਖਾਣਾ ਬਿਨਾਂ ਕਿਸੇ ਰੋਕ-ਟੋਕ ਤੋਂ ਬਾਜ਼ਾਰਾਂ 'ਚ ਵਿਕ ਰਿਹੈ,,,,, ਜਿਸ ਦਾ ਲੋਕਾਂ ਦੀ ਸਿਹਤ 'ਤੇ ਮਾਰੂ ਅਸਰ ਪੈ ਰਿਹੈ,,,,,,,ਤੇ ਇਹੀ ਵੱਡਾ ਕਾਰਨ ਹੈ,,, ਲਗਾਤਾਰ ਮਾਰੂ ਬਿਮਾਰੀਆਂ ਫੈਲਣ ਦਾ,,,,,,,,  ਲੋੜ ਇਸ ਗੱਲ ਦੀ ਹੈ ਕਿ ਦੁੱਧ ਅਤੇ ਹੋਰ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ,,,,, ਆਓ ਹੁਣ ਪੰਜਾਬੀਆਂ ਤੋਂ ਜਾਣਦੇ ਹਾਂ,,,,,,,,  ਕੀ ਮਿਲਾਵਟਖੋਰਾਂ 'ਤੇ ਨਕੇਲ ਕੱਸਣ ਲਈ ਸਖਤ ਕਾਨੂੰਨ ਹੋਣਾ ਚਾਹੀਦਾ ???????????  ਨਾਲ ਹੀ ਪੁੱਛਦੇ ਹਾਂ ਕਿ ਆਖਿਰ ਤਿਓਹਾਰਾਂ ਦੇ ਦਿੰਨਾ 'ਚ ਹੀ ਪ੍ਰਸ਼ਾਸਨ ਕਿਉਂ ਜਾਗਦਾ ਹੈ ????