ਅੱਜ ਦਾ ਮੁੱਦਾ

Aj Da Mudda : ਪੰਜਾਬੀਆਂ ਦੀਆਂ ਉਮੀਦਾਂ 'ਤੇ ਕਿੰਨਾਂ ਖਰ੍ਹਾ ਉਤਰਿਆ ਬਜਟPunjabkesari TV

4 years ago

49 ਸਾਲਾਂ ਬਾਅਦ ਦੇਸ਼ ਦੀ ਦੂਜੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਅਤੇ ਐੱਨ. ਡੀ. ਏ. ਸਰਕਾਰ ਦਾ ਇਸ ਵਾਰ ਦਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ...ਇਕ ਮਹਿਲਾ ਦੇ ਤੌਰ 'ਤੇ ਪਹਿਲਾਂ ਬਜਟ ਪੇਸ਼ ਕਰਦੇ ਹੋਏ ਜਿੱਥੇ ਉਨ੍ਹਾਂ ਨੇ ਮਹਿਲਾਵਾਂ ਲਈ ਮੁਦਰਾ ਯੋਜਨਾ ਦੇ ਤਹਿਤ ਮਹਿਲਾ ਸਵ ਸਹਾਇਤਾ ਸਮੂਹ ਨੂੰ ਇਕ ਲੱਖ ਤੱਕ ਦਾ ਕਰਜ਼ੇ ਦੇਣ ਦੀ ਵਿਵਸਥਾ ਕੀਤੀ..... ਉੱਥੇ ਸੋਨੇ ਦੇ ਰੇਟ ਵਧਾ ਕੇ ਉਨ੍ਹਾਂ ਥੋੜ੍ਹਾ ਜਿਹਾ ਨਿਰਾਸ਼ ਵੀ ਕੀਤਾ.... ਈ ਵਾਹਨਾਂ ਦੇ ਲੋਨ 'ਤੇ ਛੋਟ ਜਿੱਥੇ ਇਕ ਵਧੀਆ ਕਦਮ ਰਿਹਾ.... ਉੱਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣਾ ਮੱਧ ਵਰਗ ਦੇ ਲੋਕਾਂ ਨੂੰ ਚੁੱਭ ਸਕਦਾ ਹੈ। ਇਸ ਤੋਂ ਇਲਾਵਾ ਗਰੀਬਾਂ ਨੂੰ ਘਰ, ਸਾਫ ਪਾਣੀ, ਗੈਸ ਤੇ ਬਿਜਲੀ ਕੁਨੈਕਸ਼ਨ ਦੇਣ ਦਾ ਵਾਅਦਾ ਕਰ ਉਨ੍ਹਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਸਾਨਾਂ ਨੂੰ ਵੀ 6000 ਰੁਪਏ ਸਾਲਾਨਾ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਸ਼ਲਾਘਾਯੋਗ ਕਦਮ ਹਨ... ਪਰ ਇਸ ਬਜਟ ਤੋਂ ਆਮ ਲੋਕ ਕਿੰਨੇਂ ਖੁਸ਼ ਨੇ ਤੇ ਕਿੰਨੇਂ ਨਿਰਾਸ਼.... ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਇ ਵਿਚ....