PUNJAB 2020

ਕੁਵੈਤ ਤੋਂ ਪਰਤੇ 162 ਭਾਰਤੀ, ਰੋ-ਰੋ ਕੇ ਕਟਦੇ ਸੀ ਦਿਨPunjabkesari TV

1 views one month ago

ਕੁਵੈਤ ਤੋਂ  ਵਿਸ਼ੇਸ਼ ਫਲਾਈਟ ਰਾਹੀਂ ਪੰਜਾਬ ਪੁੱਜੇ 162 ਭਾਰਤੀ 4 ਮਹੀਨਿਆਂ ਤੋਂ ਵਿਦੇਸ਼ੀ ਧਰਤੀ 'ਤੇ ਭੁੱਖੇ ਭਾਣੇ ਦਿਨ ਕਟ ਰਹੇ ਸਨ। ..ਪੰਜਾਬ ਪਹੁੰਚਣ ਤੇ ਜਿਥੇ ਉਹਨਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਓਥੇ ਹੀ ਇਹ ਦਸਦਿਆਂ ਅੱਖਾਂ ਵੀ ਭਰ ਆਈਆਂ  ਕਿ ਕਿਵੇਂ ਪੰਜਾਬੀ ਨੌਜਵਾਨ ਰੋਜ਼ੀ ਰੋਟੀ ਲਈ ਵਿਦੇਸ਼ਾਂ 'ਚ ਦਰ ਦਰ ਦੀਆਂ ਠੋਕਰਾਂ ਖਾਂਦੇ ਹਨ। ...ਵਿਦੇਸ਼ੀ ਕੰਪਨੀਆਂ ਜੋ ਕੰਮ ਦੇ ਲਾਰੇ ਲਾ ਕੇ ਨੌਜਵਾਨਾਂ ਨੂੰ ਭਾਰਤ ਤੋਂ  ਮੰਗਵਾਉਂਦੀਆਂ ਹਨ , ਉਹੀ ਕੰਪਨੀਆਂ ਨੌਜਵਾਨਾਂ ਨੂੰ ਘਰ ਪਰਤਣ ਲਈ ਟਿਕਟ ਦਾ ਬੰਦੋਬਸਤ ਵੀ ਨਹੀਂ ਕਰ ਕੇ ਦਿੰਦਿਆਂ।