ਮੌਸਮ ਵਿਭਾਗ ਦੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ !Punjabkesari TV
5 years ago ਪੰਜਾਬ ‘ਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਬਦਲੀ ਹੈ। ਪਿਛਲੇ ਤਿੰਨ ਦਿਨ ਗਰਮੀ ਰਹਿਣ ਤੋਂ ਬਾਅਦ ਅਗਲੇ ਦੋ ਦਿਨ ਠੰਡੇ ਰਹਿ ਸਕਦੇ ਨੇ। ਇਸ ਸਭ ਕੁਝ ਵੈਸਟਰਨ-ਡਿਸਟਰਬੈਂਸ ਕਾਰਨ ਹੋ ਰਿਹਾ ਹੈ। ਮੌਸਮ ਵਿਭਾਗ ਨੇ ਇਸਦੀ ਜਾਣਕਾਰੀ ਦਿੱਤੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ‘ਚ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਅਗਲੇ ਦੋ ਦਿਨ ਪੰਜਾਬ ‘ਚ ਬਰਸਾਤ, ਹਨੇਰੀ ਤੇ ਕਈ ਥਾਵਾਂ ‘ਤੇ ਗੜ੍ਹੇਮਾਰੀ ਦੀ ਭਵਿੱਖਬਾਣੀ ਕੀਤੀ ਹੈ। ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ।