Punjab

ਮਹਿੰਗੇ ਵਿਆਹਾਂ ਤੋਂ ਕਿਤੇ ਖਾਸ ਇਹ ਸਾਦਾ ਵਿਆਹPunjabkesari TV

4 years ago

....ਅਸੀਂ ਸਭ ਨੇ ਅਜਿਹੇ ਵਿਆਹ ਬਹੁਤ ਦੇਖੇ ਹੋਣਗੇ,ਜਿਸ 'ਚ ਘੋੜੀ ਤੇ ਬੈਠਾ ਲਾੜਾ,ਡਾਂਸ,ਬਰਾਤੀ,ਮੈਰਿਜ ਪੈਲੇਸ 'ਚ ਰਿਸ਼ਤੇਦਾਰਾਂ,ਦੋਸਤਾਂ ਦਾ ਆਉਣਾ,ਸਵਾਦੀ ਪਕਵਾਨ..ਪਰ ਅਜਿਹੇ ਵਿਆਹ 'ਚ ਕੀਤੇ ਫਜ਼ੂਲ ਖਰਚ ਸਿਰਫ ਕਰਜ਼ੇ ਦਾ ਬੋਝ ਹੀ ਪਾਉਂਦੇ ਨੇ...ਲੇਕਿਨ ਅੱਜ ਅਸੀਂ ਤੁਹਾਨੂੰ ਅਜਿਹੇ ਵਿਆਹ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਲਾੜੀ ਨੂੰ ਵਿਆਹਉਣ ਲਈ ਪਰਿਵਾਰ ਦੇ ਸਿਰਫ਼ 5 ਜੀਅ ਹੀ ਗਏ..ਨਾ ਢੋਲ,ਨਾ ਧਮਾਕਾ,ਨਾ ਘੋੜੀ ਤੇ ਨਾ ਮੈਰੇਜ ਪੈਲੇਸ...ਜੀ ਹਾਂ ਇਹ ਮਿਸਾਲ ਕਾਇਮ ਕੀਤੀ ਹੈ ਫਰੀਦਕੋਟ ਦੇ ਨੌਜਵਾਨ ਸੁਖਦੇਵ ਸਿੰਘ ਨੇ,ਜੋ ਐਕਟਿਵਾ 'ਤੇ ਆਪਣੀ ਜੀਵਨਸਾਥੀ ਨੂੰ ਵਿਆਉਣ ਲਈ ਗਿਆ....ਹੋਰ ਤਾਂ ਹੋਰ ਬਾਰਾਤ ਵੀ ਸਕੂਟਰਾਂ 'ਤੇ ਗਈ...ਖਾਸ ਗੱਲ ਇਹ ਰਹੀ ਕਿ ਲਾੜੇ ਨੇ ਆਪਣੀ ਸਕੂਟੀ 'ਤੇ 'ਸਾਦੇ ਵਿਆਹ,ਸਾਦੇ ਭੋਗ..ਨਾ ਕਰਜਾ ਨਾ ਰੋਗ' ਲਿਖਵਾਇਆ ਤੇ ਦੁਸਰਿਆਂ ਨੂੰ ਸੁਨੇਹਾ ਵੀ ਦਿੱਤਾ। ਸੁਖਦੇਵ ਦਾ ਮੰਨਨਾ ਹੈ ਕਿ ਸਾਦਾ ਵਿਆਹ ਕਰਨ ਨਾਲ ਬੇਫਜ਼ੂਲ ਖਰਚੇ ਤੋਂ ਬਚਤ ਹੁੰਦੀ ਹੈ...ਤੇ ਕਰਜ਼ੇ ਦਾ ਡਰ ਵੀ ਨਹੀਂ ਹੁੰਦਾ।ਸੁਖਦੇਵ ਦੀ ਪਤਨੀ ਵੀ ਆਪਣੇ ਪਤੀ ਦੇ ਇਸ ਫੈਸਲੇ ਤੋਂ ਖੁਸ਼ ਨਜ਼ਰ ਆਈ।
 

NEXT VIDEOS