Punjab

ਆਖਿਰ ਕਿੱਥੇ ਲਾਪਤਾ ਹੋਇਆ ਪੂਰਾ ਪਰਿਵਾਰ ?Punjabkesari TV

4 years ago

ਮੋਗਾ 'ਚ ਇੱਕ ਬਿਜਨੇਸਮੈਨ ਪਰਿਵਾਰ ਦੇ ਅਚਾਨਕ ਗਾਇਬ ਹੋਣ ਦਾ ਮਾਮਲਾ ਪੁਲਸ ਲਈ ਵੱਡੀ ਪਹੇਲੀ ਬਣ ਗਿਆ ਹੈ....ਸਵੇਰ ਤੋਂ ਹੀ ਪੁਲਸ ਲਾਪਤਾ ਪਰਿਵਾਰ ਦੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਤੋਂ ਪੱੁਛਗਿਛ ਕਰਨ 'ਚ ਜੁਟੀ ਹੋਈ ਹੈ...ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਹੋਲੀ ਵਾਲੇ ਦਿਨ ਮਾਤਾ ਤੇ ਜਾਣ ਦਾ ਕਹਿ ਕੇ ਘਰੋਂ ਗਏ ਸਨ....ਪਰ ਅਜੇ ਤੱਕ ਵਾਪਿਸ ਨਹੀਂ ਪਰਤੇ।ਮੌਕੇ 'ਤੇ ਮੌਜੂਦ ਐੱਸ.ਐੱਸ.ਪੀ ਹਰਮਨਬੀਰ ਸਿੰਘ ਗਿੱਲ ਮੁਤਾਬਿਕ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਰਿਵਾਰ 'ਤੇ ਲੱਖਾਂ ਦਾ ਕਰਜਾ ਸੀ....ਇਹੀ ਨਹੀਂ ਪਰਿਵਾਰ ਆਪਣੇ ਨਾਲ ਗਹਿਣੇ,ਨਗਦੀ ਲੈ ਕੇ ਗਏ ਹਨ...ਉਨ੍ਹਾਂ ਨੇ ਦੱਸਿਆ ਕਿ ਘਰ ਅੰਦਰੋਂ ਇੱਕ ਨੋਟ ਬਰਾਮਦ ਵੀ ਹੋਇਆ ਹੈ,ਜਿਸ 'ਚ ਉਨਂ੍ਹਾਂ ਲੋਕਾਂ ਦੇ ਨਾਂ ਲਿਖੇ ਹਨ ਜੋ ਲਾਪਤਾ ਹੋਏ ਪਰਿਵਾਰ ਨੂੰ ਪਰੇਸ਼ਾਨ ਕਰਦੇ ਸਨ।

NEXT VIDEOS