Punjab

Moga 'ਚ ਪੰਜ ਸਾਲਾ ਮਾਸੂਮ ਦੀ ਕਰੰਟ ਲੱਗਣ ਨਾਲ ਮੌਤ, ਮਾਂ 'ਤੇ ਕਤਲ ਦੇ ਦੋਸ਼Punjabkesari TV

3 years ago

ਮੋਗਾ 'ਚ 5 ਸਾਲ ਦੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ....ਜਿਸ ਮਗਰੋਂ ਬੱਚੇ ਦੇ ਪਿਤਾ ਤੇ ਦਾਦੀ ਨੇ ਬੱਚੇ ਦੀ ਮਾਂ ਤੇ ਉਸ ਦੇ ਪੇਕੇ ਪਰਿਵਾਰ 'ਤੇ ਬੱਚੇ ਨੂੰ ਕਰੰਟ ਲਗਾ ਕੇ ਮਾਰਨ ਦੇ ਦੋਸ਼ ਲਗਾਏ ਨੇ....ਮ੍ਰਿਤਕ ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ 6 ਮਹੀਨੇ ਪਹਿਲਾਂ ਉਸ ਨਾਲ ਲੜ ਕੇ ਆਪਣੇ ਪੇਕੇ ਘਰ ਆ ਗਈ ਸੀ ਤੇ ਕੋਰਟ 'ਚ ਉਨ੍ਹਾਂ ਦਾ ਕੇਸ ਚੱਲ ਰਿਹਾ ਹੈ....ਗੁਰਪ੍ਰੀਤ ਮੁਤਾਬਕ ਉਹ ਬੱਚੇ ਦੀ ਕਸਟਡੀ ਚਾਹੁੰਦਾ ਸੀ ਪਰ ਉਸ ਦੀ ਸੱਸ ਬੱਚੇ ਦੀ ਕਸਟਡੀ ਲਈ ਉਸ ਕੋਲੋਂ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ ਤੇ ਪੈਸੇ ਨਾ ਮਿਲਣ 'ਤੇ ਬੱਚੇ ਨੂੰ ਮਾਰਨ ਦੀਆਂ ਧਮਕੀਆਂ ਵੀ ਦੇ ਰਹੀ ਸੀ ...ਗੁਰਪ੍ਰੀਤ ਤੇ ਉਸ ਦੀ ਮਾਂ ਦਰਸ਼ਨਾ ਨੇ ਬੱਚੇ ਦੀ ਮੌਤ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ...
 

NEXT VIDEOS