Punjab

ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਫੈਲੀ ਦਹਿਸ਼ਤ!Punjabkesari TV

3 years ago

ਮੋਗਾ ਦੇ ਡੀਸੀ ਦਫਤਰ ਵਿਚ ਅੱਜ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਡੀਸੀ ਦਫਤਰ ਦੀ ਛੱਤ 'ਤੇ ਕਿਸੇ ਨੇ ਤਿਰੰਗੇ ਝੰਡੇ ਨੂੰ ਕੱਟ ਕੇ ਉਸ ਦਾ ਅਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾਅ ਦਿੱਤਾ.... ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਹੋਈ ਇਸ ਘਟਨਾ ਨੇ ਚਾਰੇ ਪਾਸੇ ਦਹਿਸ਼ਤ ਫੈਲਾ ਦਿੱਤੀ ਹੈ......ਦੱਸਿਆ ਜਾ ਰਿਹਾ ਹੈ ਕਿ ਡੀਸੀ ਦਫਤਰ ਦੀ ਚੌਥੀ ਮੰਜ਼ਿਲ 'ਤੇ ਇਹ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ.... ਜਾਂਦੇ ਹੋਏ ਨੌਜਵਾਨਾਂ ਨੇ ਤਿਰੰਗੇ ਝੰਡੇ ਦਾ ਰੱਸਾ ਕੱਟ ਕੇ ਉਸ ਦਾ ਅਪਮਾਨ ਵੀ ਕੀਤਾ...... ਇਸ ਦੀ ਸੀਸੀਟੀਵੀ ਫੁਟੇਜ ਵੀ ਪੁਲਸ ਦੇ ਹੱਥ ਲੱਗ ਚੁੱਕੀ ਹੈ....  ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਸੀਸੀਟੀਵੀ ਫੁਟੇਜ਼ ਵਿਚ ਦਿਖਾਈ ਦੇ ਰਹੇ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਜੀਵੇਗੀ....ਫਿਲਹਾਲ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਤਿਰੰਗੇ ਝੰਡੇ ਦੇ ਅਪਮਾਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ.....
 

NEXT VIDEOS