Punjab

ਬੇਕਾਬੂ ਕੋਰੋਨਾ ਵਾਇਰਸ ਦਾ ਕਹਿਰ, ਹੁਣ ਸੰਭਲ ਕੇ ਰਹਿਣ ਲੋਕPunjabkesari TV

3 years ago

ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਖਬਰ ਜਲੰਧਰ ਤੋਂ ਹੈ ਜਿੱਥੇ 49 ਹੋਰ ਨਵੇਂ ਮਾਮਲੇ ਸਾਹਮਣੇ ਆਏ ਨੇ। ਇਨਾਂ 49 ਚੋਂ 18 ਮਰੀਜ਼ ਆਰਮੀ ਨਾਲ ਸਬੰਧਤ ਦੱਸੇ ਜਾ ਰਹੇ ਨੇ। ਇਸ ਤਰਾਂ ਜੇਕਰ ਸਿਰਫ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕੁੱਲ ਮਰੀਜ਼ਾਂ ਦਾ ਆਂਕੜਾ 1100 ਹੋ ਗਿਆ ਹੈ ਜਿਨ੍ਹਾਂ ਚੋਂ 23 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੰਜਾਬ ਦੀ ਕੋਰੋਨਾ ਟੈਲੀ ‘ਚ ਜਲੰਧਰ ਦੂਸਰੇ ਸਥਾਨ ‘ਤੇ ਪਹੁੰਚ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਜਲੰਧਰ ‘ਚ ਹਾਲਾਤ ਬੇਕਾਬੂ ਹੋ ਰਹੇ ਨੇ, ਹਰ ਰੋਜ਼ 50 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਜਿਵੇਂ ਹੀ ਦੇਸ਼ ‘ਚ ਅਨਲਾਕ-1 ਦੀ ਪ੍ਰਕ੍ਰਿਆ ਸ਼ੁਰੂ ਹੋਈ ਤਾਂ ਜਲੰਧਰ ਸਮੇਤ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਤੇ ਦੇਸ਼ ‘ਚ ਕੋਰੋਨਾ ਵਾਇਰਸ ਨੇ ਵੀ ਕਾਫੀ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਲੈਣਾ ਸ਼ੁਰੂ ਕੀਤਾ ਹੈ। ਹਾਲਾਤ ਇਹ ਨੇ ਹੁਣ ਆਮ ਲੋਕਾਂ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ, ਕਿਉਂਕੀ ਜਿੰਨਾ ਲੋਕਾਂ ਦੇ ਸਿਰ ‘ਤੇ ਸ਼ਹਿਰ ਦੀ ਵਿਵਸਥਾ ਦਾ ਜ਼ਿੰਮਾ ਹੈ ਜੇਕਰ ਓਹੀ ਲੋਕ ਸੰਕ੍ਰਮਿਤ ਹੋ ਜਾਣਗੇ ਤਾਂ ਸ਼ਹਿਰ ਨੂੰ ਦਰੁਸਤ ਰੱਖਣ ‘ਚ ਦਿੱਕਤ ਹੋ ਸਕਦੀ ਹੈ। ਪਰ ਇੱਥੇ ਆਮ ਲੋਕਾਂ ਨੂੰ ਵੀ ਸਮਝਣਾ ਪਵੇਗਾ ਕਿ ਕੋਰੋਨਾ ਕਾਲ ‘ਚ ਸਰਕਾਰੀ ਬਾਬੂਆਂ ਦੇ ਨਾਲ-ਨਾਲ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਦੀਆਂ ਹਿਦਾਇਤਾਂ ਦਾ ਖਿਆਲ ਰੱਖਣ ਤਾਂ ਜੋ ਆਪਾਂ ਸਾਰੇ ਸਵਸਥ ਰਹਿ ਸਕੀਏ।

NEXT VIDEOS