Punjab

ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ‘ਚ ਬਦਲਿਆ ਮੌਸਮ !Punjabkesari TV

3 years ago

ਕਈ ਦਿਨਾਂ ਦੀ ਚੰਮ ਸਾੜਣ ਵਾਲੀ ਗਰਮੀ ਤੋਂ ਬਾਅਦ ਪੰਜਾਬ ‘ਚ ਮੌਸਮ ਨੇ ਕਰਵਟ ਬਦਲੀ ਹੈ। ਇਹ ਤਸਵੀਰਾਂ ਫਿਰੋਜ਼ਪੁਰ ਸ਼ਹਿਰ ਦੀਆਂ ਨੇ ਜਿੱਥੇ ਧੂਲ ਭਰੀ ਹਨੇਰੀ ਨੇ ਲੋਕਾਂ ਨੂੰ ਪਰੇਸ਼ਾਨ ਤਾਂ ਕੀਤਾ ਹੈ ਪਰ ਨਾਲ ਹੀ ਗਰਮੀ ਤੋਂ ਰਾਹਤ ਵੀ ਦਿੱਤੀ ਹੈ। ਪੰਜਾਬ ਦੇ ਕਿਸੇ ਹਿੱਸੇ ‘ਚ ਗਰਦ ਭਰੀ ਹਨੇਰੀ ਤੇ ਕਿਸੇ ਹਿੱਸੇ ‘ਚ ਬਰਸਾਤ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨ ਪੰਜਾਬ ‘ਚ ਗਰਮੀ ਤਾਂ ਰਹੇਗੀ ਪਰ ਉਸ ਹਿਸਾਬ ਦੀ ਨਹੀਂ ਜੋ ਪਿਛਲੇ 7 ਦਿਨ ਰਹੀ ਹੈ। ਪਿਛਲੇ ਕੁਝ ਦਿਨ ਪੰਜਾਬ ਦਾ ਤਾਪਮਾਨ 45 ਡਿਗਰੀ ਨੂੰ ਟੱਪ ਚੁੱਕਿਆ ਸੀ ਜੋ ਵੀਰਵਾਰ ਨੂੰ 36-37 ਡਿਗਰੀ ਰਿਹਾ। ਖੈਰ ਫਿਰੋਜ਼ਪੁਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਤੇਜ਼ ਹਨੇਰੀ ਚੱਲ ਰਹੀ ਹੈ। ਦੁਪਹਿਰ ਦੀਆਂ ਇਹ ਤਸਵੀਰਾਂ ਨੇ ਪਰ ਇੰਙ ਲੱਗ ਰਿਹਾ ਹੈ ਜਿਵੇਂ ਦੁਪਹਿਰ ਸਮੇਂ ਹੀ ਸ਼ਾਮ ਹੋ ਗਈ ਹੋਵੇ। ਲੋਕ ਵੀ ਮੌਸਮ ‘ਚ ਆਈ ਇਸ ਤਬਦੀਲੀ ਨਾਲ ਕੁਝ ਰਾਹਤ ਮਹਿਸੂਸ ਕਰ ਰਹੇ ਨੇ।

NEXT VIDEOS