Punjab

Corona ਸੰਕਟ ਦੇ ਵਿਚਕਾਰ ਇਕੋ Family ਦੇ 3 ਜੀਆਂ ਦੀ Death, ਪ੍ਰਸ਼ਾਸਨ ਨੇ Micro Containment ਜੋਨ ਐਲਾਨਿਆ ਇਲਾਕਾPunjabkesari TV

2 years ago

ਗੁਰਦਾਸਪੁਰ ਜ਼ਿਲੇ ਦੇ ਘੁਮਾਣ ਕਸਬੇ ਅਧਿਨ ਪੈਂਦੇ ਮਾਡਲ ਟਾਊਨ ਖੇਤਰ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਸਥਾਨਕ ਇਲਾਕੇ 'ਚ ਚਰਚਾ ਹੈ ਕਿ 3 ਜੀਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ, ਕਿਉਕਿ ਮ੍ਰਿਤਕਾਂ ਵਿੱਚੋਂ 1 ਵਿਅਕਤੀ ਕੋਰੋਨਾ ਪਾਜ਼ੇਟਿਵ ਸੀ। ਇਲਾਕੇ ਅੰਦਰ ਹੋਈਆਂ 3 ਮੌਤਾਂ ਪਿੱਛੋਂ  ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦੇ ਹੋਏ ਮਾਡਲ ਟਾਊਨ ਖੇਤਰ ਨੂੰ ਮਾਈਕਰੋ ਕੰਟੈਨਮੈਂਟ ਜੋਨ ਐਲਾਨ ਦਿੱਤਾ। ਪੁਲਸ ਵਲੋਂ ਇਲਾਕਾ ਸੀਲ ਕਰ ਦਿੱਤਾ ਗਿਆ। ਇਸ ਸੰੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਲੋਕਾਂ ਨੂੰ ਘਰੋ ਨਾ ਨਿਕਲਣ ਦੀ ਅਪੀਲ ਕਰ ਰਹੇ ਹਨ। 

NEXT VIDEOS