Punjab

ਠੰਡ ਤੋਂ ਫਿਲਹਾਲ ਅਜੇ ਰਾਹਤ  ਨਹੀਂ, ਜਾਣੋਂ ਮੌਸਮ ਦਾ ਤਾਜਾ ਅਪਡੇਟPunjabkesari TV

4 years ago

ਪੂਰਾ ਉਤਰ ਭਾਰਤ ਇਸ ਸਮੇਂ ਠੰਡ ਦੀ ਚਪੇਟ 'ਚ ਹੈ...ਹਰ ਦਿਨ ਕੜਾਕੇ ਦੀ ਠੰਡ ਨਾਲ ਲੋਕ ਠਿਠੁਰਣ ਲਈ ਮਜਬੂਰ ਨੇ...ਲਗਾਤਾਰ ਪਾਰਾ ਡਿੱਗਦਾ ਜਾ ਰਿਹਾ ਐ....ਇਸ ਵਾਰ ਦਸੰਬਰ 'ਚ ਪੈ ਰਹੀ ਠੰਡ ਨੇ ਬੀਤੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਐ....ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਮੁਤਾਬਕ ਸਾਲ 1970 ਤੱਕ ਦਾ ਉਨ੍ਹਾਂ ਕੋਲ ਡਾਟਾ ਮੌਜੂਦ ਹੈ ਤੇ ਕਦੇ ਵੀ ਇੰਨੀ ਤਾਪਮਾਨ 'ਚ ਗਿਰਾਵਟ ਦਰਜ ਨਹੀਂ ਕੀਤੀ ਗਈ ਐ..ਹੁਣ ਘੱਟ ਤੋਂ ਘੱਟ ਤਾਪਮਾਨ 5 ਡਿਗਰੀ, ਜਦਕਿ ਵੱਧ ਤੋਂ ਵੱਧ 9 ਤੋਂ 10 ਡਿਗਰੀ ਚੱਲ ਰਿਹਾ ਐ...ਜੋ ਇਸ ਦੌਰਾਨ 8 ਡਿਗਰੀ ਵੀ ਡਿੱਗ ਚੁੱਕਿਆ ਹੈ....ਲੋਕਾਂ ਨੂੰ ਫਿਲਹਾਲ ਅਜੇ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ਐ...ਮੌਸਮ ਵਿਭਾਗ ਮੁਤਾਬਕ ਦੋ ਤਿੰਨ ਦਿਨ ਹੋਰ ਠੰਡ ਵੱਧਣ ਦੀ ਉਮੀਦ ਹੈ....30 ਤੋਂ 31 ਦਸੰਬਰ ਤੋਂ ਬਾਅਦ ਹਾਲਾਂਕਿ ਕੁਝ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਐ....
 

NEXT VIDEOS