Punjab

ਦੁਕਾਨਾਂ ਤੇ ਡਿੱਗੀ ਪਾਣੀ ਦੀ ਟੈਂਕੀ, ਮਰਦੇ ਬਚੇ ਲੋਕPunjabkesari TV

4 years ago

ਜਲੰਧਰ ਦੇ ਮਹੱਲਾ ਇਸਲਾਮ ਦੇ ਵਿਚ ਸਿਵਲ ਹਸਪਤਾਲ ਦੇ ਗੇਟ ਨਜਦੀਕ ਬਣੀ ਪਾਣੀ ਦੀ  ਟੈਂਕੀ ਅਚਾਨਕ ਡਿਗ ਪਈ | ਪਾਣੀ ਦੀ  ਟੈਂਕੀ  ਡਿਗਣ ਨਾਲ ਆਸ ਪੜੋਸ ਦੇ ਲੋਕ ਅਤੇ ਦੁਕਾਨਦਾਰ ਘਬਰਾ ਗਏ | ਦਸਿਆ ਜਾ ਰਿਹਾ ਹੈ ਕਿ ਪਾਣੀ ਦੀ  ਟੈਂਕੀ ਕਾਫੀ ਪੁਰਾਣੀ ਬਣੀ ਹੋਈ ਸੀ |ਦਸਿਆ ਜਾ ਰਿਹਾ ਹੈ ਕਿ ਪਾਣੀ ਦੀ  ਟੈਂਕੀ ਡਿਗਣ ਨਾਲ ਨਜਦੀਕ ਦੇ ਦੁਕਾਨਦਾਰਾਂ ਦਾ ਵੀ ਨੁਕਸਾਨ ਹੋਇਆ ਹੈ | ਮੁਹੱਲਾਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਇਹ  ਟੈਂਕੀ ਕਾਫੀ ਪੁਰਾਣੀ ਬਣੀ ਹੋਈ ਸੀ ਅਤੇ ਇਸਨੂੰ ਤੋੜਕੇ ਹੁਣ ਇਥੇ ਨਵੀਂ ਟੈਂਕੀ ਬਣਾਈ ਜਾਣੀ ਸੀ | ਪਿਛਲੇ ਦੋ ਦਿਨਾਂ ਤੋਂ ਮਜਦੂਰ ਇਸ  ਟੈਂਕੀ ਨੂੰ ਤੋੜਨ ਲਈ  ਲਗੇ ਹੋਏ ਸਨ....ਪਰ ਅੱਜ ਅਚਾਨਕ ਇਹ  ਟੈਂਕੀ ਆਪਣੇ ਆਪ ਡਿਗ ਪਈ  |  ਟੈਂਕੀ  ਡਿਗਣ ਨਾਲ ਨਜਦੀਕੀ ਦੁਕਾਨਾਂ ਅਤੇ ਵਿਚ ਪਏ ਸਾਮਾਨ ਦਾ ਵੀ ਨੁਕਸਾਨ ਹੋਇਆ ਹੈ ਅਤੇ ਇਸਨੂੰ ਲੈ  ਕੇ ਦੁਕਾਨਦਾਰ ਸਰਕਾਰੀ ਸਿਸਟਮ ਤੇ ਸਵਾਲ ਖੜੇ ਕਰ ਰਹੇ ਨੇ | 
 

NEXT VIDEOS