PUNJAB 2020

Vigilance ਨੇ ਰੰਗੇ ਹੱਥੀ ਦਬੋਚਿਆ ਰਿਸ਼ਵਤਖੋਰ BDPOPunjabkesari TV

1 views 2 months ago

ਰੂਪਨਗਰ ਵਿਜੀਲੈਂਸ ਵਿਭਾਗ ਵਲੋਂ ਮੋਰਿੰਡਾ ਦੇ ਬੀ.ਡੀ.ਪੀ.ਓ. ਅਮਰਦੀਪ ਸਿੰਘ ਨੂੰ 10 ਹਜ਼ਾਰ ਦੀ ਰਿਸ਼ਵਤ ਸਮੇਤ ਰੰਗੇ ਹੱਥੀ ਕਾਬੂ ਕੀਤਾ ਗਿਆ....ਪਿੰਡ ਢੰਗਰਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਠ ਦੀ ਸ਼ਿਕਾਇਤ 'ਤੇ ਵਿਜੀਲੈਂਸ ਵਿਭਾਗ ਵਲੋਂ ਉਕਤ ਕਾਰਵਾਈ ਕੀਤੀ ਗਈ...ਸਰਪੰਚ ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਪਿੰਡ 'ਚ ਸੋਲਰ ਲਾਈਟਾਂ ਲਗਾਉਣ ਲਈ ਤਿੰਨ ਲੱਖ ਦੀ ਗ੍ਰਾਂਟ ਭੇਜੀ, ਜਿਸ 'ਚੋਂ ਬੀ.ਡੀ.ਪੀ.ਓ. ਅਮਰਦੀਪ ਸਿੰਘ ਨੇ ਆਪਣੇ ਹਿੱਸੇ ਦੀ ਮੰਗ ਕੀਤੀ ਤੇ ਸੌਦਾ 10 ਹਜ਼ਾਰ ਰੁਪਏ 'ਚ ਤੈਅ ਹੋ ਗਿਆ ਪਰ ਬਾਅਦ 'ਚ ਬੀ.ਡੀ.ਪੀ.ਓ. 15 ਹਜ਼ਾਰ ਦੀ ਮੰਗ ਕਰਨ ਲੱਗਾ...ਜਿਸ ਕਾਰਨ ਇਸ ਪਰੇਸ਼ਾਨੀ ਦਾ ਹੱਲ ਕੱਢਣ ਲਈ ਉਸ ਨੇ ਵਿਜੀਲੈਂਸ ਵਿਭਾਗ ਦੀ ਮਦਦ ਲਈ ਤੇ ਦੋਸ਼ੀ ਬੀ.ਡੀ.ਪੀ.ਓ. ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ.....