Punjab

ਖਾਲੀ ਖਜਾਨੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭੀੜੇ ਸੁਖਬੀਰ-ਮਨਪ੍ਰੀਤPunjabkesari TV

4 years ago

ਸੂਬੇ ਦੇ ਚਾਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਤਣਖਾਹ ਨਾ ਜਾਰੀ ਕਰਣ ਦੇ ਤਕਨੀਕੀ ਤੌਰ 'ਤੇ ਚਾਹੇ ਜੋ ਕਾਰਣ ਰਹੇ ਹੋਣ ਪਰ ਸਿਆਸੀ ਦਲ ਇਸ ਤੋਂ ਅੱਡ ਇੱਕ ਦੂਜੇ ਖਿਲਾਫ ਬਿਆਨਬਾਜੀ 'ਤੇ ਉਤਰ ਆਏ ਹਨ. ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਸੁਖਬੀਰ ਬਾਦਲ ਨੇ ਪੰਜਾਬ ਦੇ ਵਿੱਤ ਮੰਤਰੀ ਖਿਲਾਫ ਵਿੱਤੀ ਹਾਲਾਤਾਂ ਨੂੰ ਲੈ ਕੇ ਭੜਾਸ ਕੱਢੀ ਹੈ.ਸੁਖਬੀਰ ਨੇ ਟਵੀਟ ਕਰਕੇ ਲਿਖਿਆਂ ਕਿ ਮੁਲਾਜ਼ਮਾਂ ਦੀ ਤਣਖਾਹਾ ਚ ਦੇਰੀ ਹੋਣ ਲਈ ਸੂਬੇ ਦੇ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਢਿੱਲੀ ਕਾਰਗੁਜਾਰੀ ਜ਼ਿੰਮੇਵਾਰ ਹੈ.ਸੁਖਬੀਰ ਨੇ ਲਿਖਿਆ ਹੈ ਕਿ ਸਰਕਾਰ ਖਾਲੀ ਖਜਾਨੇ ਨੂੰ ਲੈ ਕੇ ਚਾਹੇ ਜੋ ਮਰਜ਼ੀ ਇਲਜ਼ਾਮਬਾਜੀ ਕਰੇ,ਪਰ ਤਣਖਾਹਾਂ ਨਾ ਮਿਲਣ 'ਤੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੈ.

NEXT VIDEOS