Punjab

ਸ਼ਰਮਨਾਕ ! ਹਰਿਮੰਦਰ ਸਾਹਿਬ 'ਚੋ ਇੱਕ ਹੋਰ Tik-Tok Video ਆਈ ਸਾਹਮਣੇPunjabkesari TV

4 years ago

ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਕੁੜੀ ਵੱਲੋਂ ਬਣਾਈ ਗਈ ਟਿਕ-ਟਾਕ ਵੀਡੀਓ ਵਾਲਾ ਪੁਰਾਣਾ ਮਸਲਾ ਅਜੇ ਲੋਕਾਂ ਦੇ ਦਿਲਾਂ 'ਚੋ ਪੂਰੀ ਤਰਾਂ ਨਿਕਲਿਆ ਨਹੀਂ ਸੀ ਕਿ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੌਰਾਨ 3 ਕੁੜੀਆਂ ਪੰਜਾਬੀ ਗਾਣੇ 'ਤੇ ਟਿਕ-ਟਾਕ ਵੀਡੀਓ ਬਣਾ ਰਹੀਆਂ ਨੇ। ਜਿਸ ਨਾਲ ਇੱਕ ਵਾਰ ਮੁੜ ਧਾਰਮਿਕ ਭਾਵਨਾਵਾਂ ਵਲੂੰਦਰੀਆਂ ਗਈਆਂ ਨੇ। ਇੱਕ ਤੋਂ ਬਾਅਦ ਇੱਕ ਇਸ ਤਰਾਂ ਮਾਮਲੇ ਸਾਹਮਣੇ ਆਉਣਾ ਐਸਜੀਪੀਸੀ ਦੇ ਪ੍ਰਬੰਧਕਾਂ 'ਤੇ ਵੀ ਸਵਾਲ ਖੜੇ ਕਰਦਾ ਹੈ ਕਿ ਦਰਬਾਰ ਸਾਹਿਬ ਅੰਦਰ ਅਜੇਹੀ ਸਥਿਤੀ ਬਣਨ ਹੀ ਕਿਉਂ ਦਿੱਤੀ ਜਾਂਦੀ ਹੈ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਐੱਸਜੀਪੀਸੀ ਦੇ ਮੈਂਬਰ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਹੋਇਆ ਇਸਦੀ ਨਿੰਦਿਆ ਕੀਤੀ ਤੇ ਪ੍ਰਸ਼ਾਸਨ ਨੂੰ ਕੁੜੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। 
 

NEXT VIDEOS