Punjab

Sultanpur Lodhi Flood SituationPunjabkesari TV

4 years ago

ਪੰਜਾਬ ’ਚ ਮੌਸਮ ਸਾਫ ਹੋਣ ਤੋਂ ਬਾਅਦ ਕੁਝ ਪਿੰਡਾਂ ’ਚ ਜ਼ਿੰਦਗੀ ਦੀ ਪਟੜੀ ਮੁੜ ਲੀਹ ’ਤੇ ਆਉਣੀ ਸ਼ੁਰੂ ਹੋ ਗਈ ਹੈ ਪਰ ਉਥੇ ਹੀ ਕੁਝ ਪਿੰਡ ਅਜਿਹੇ ਵੀ ਹਨ ਜਿਨ੍ਹਾਂ ਦੇ ਸਿਰ ਤੋਂ ਹੜ੍ਹ ਦੀ ਮੁਸੀਬਤ ਅਜੇ ਟਲੀ ਨਹÄ ਹੈ......ਇਹ ਦੋ ਤਸਵੀਰਾਂ ਸੁਲਤਾਨਪੁਰ ਲੋਧੀ ਦੇ ਪਿੰਡ ਗਾਜੀਪੁਰ ਤੇ ਪਿੰਡ ਬਾਟਾਂਵਾਲਾ ਦੀਆਂ ਨੇ.....ਪਹਿਲੀ ਤਸਵੀਰ ਪਿੰਡ  ਵਾਟਾਂ ਵਾਲੀ  ਦੀ ਹੈ ਜਿਥੇ ਹੜ੍ਹ ਦਾ ਕਾਲਾ ਪਾਣੀ ਚਾਰੇ ਪਾਸੇ ਠਾਠਾਂ ਮਾਰ ਰਿਹਾ ਹੈ.....ਇਹ ਪਾਣੀ ਇਨਸਾਨਾਂ ਤੇ ਜੀਵ-ਜੰਤੂਆਂ ਲਈ ਬੇਹੱਦ ਘਾਤਕ ਸਾਬਿਤ ਹੋ ਸਕਦਾ ਹੈ ਕਿਉਂਕਿ ਗੰਦੇ ਪਾਣੀ ਕਾਰਨ ਲੋਕ ਤੇ ਪਸ਼ੂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ.....ਦੂਜੀ ਤਸਵੀਰ ਪਿੰਡ ਗਾਜੀਪੁਰ ਦੀ ਹੈ ਜਿਥੇ ਦੂਜੇ ਪਿੰਡਾਂ ਦੇ ਲੋਕ ਸੇਵਾ ਕਰਨ ਲਈ ਪਹੁੰਚੇ ਹਨ....ਲੋਕਾਂ ਵਲੋਂ ਬੋਰੀਆਂ ’ਚ ਮਿੱਟੀ ਭਰ ਕੇ ਟੁੱਟੇ ਬੰਨ੍ਹ ਨੂੰ ਪੂਰਨ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ....ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ 1988 ’ਚ ਹੜ੍ਹ ਦੇ ਸੰਤਾਪ ਨੂੰ ਭੋਗ ਚੁੱਕੇ ਨੇ...ਇਸ ਲਈ ਉਹ ਹੜ੍ਹ ਪੀੜਤਾਂ ਦੇ ਦੁੱਖ ਤੋਂ ਚੰਗੀ ਤਰ੍ਹਾਂ ਵਾਕਿਫ ਨੇ.......
 

NEXT VIDEOS