PUNJAB 2020

Sandeep ਦੀ ਖੂਨੀ ਚਿੱਠੀ 'ਚ ਟੱਬਰ ਦੇ ਕਤਲ ਦਾ ਕਬੂਲਨਾਮਾ !Punjabkesari TV

15 views 10 months ago

ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਵਿਖੇ ਇਕ ਨੌਜਵਾਨ ਵਲੋਂ ਆਪਣੇ ਪਰਿਵਾਰ ਦੇ 5 ਜੀਆਂ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਝਿਜੋੜ ਕੇ ਰੱਖ ਦਿੱਤਾ ਹੈ। 'ਜਗ ਬਾਣੀ' ਦੇ ਹੱਥ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਵਲੋਂ ਲਿਖੇ ਗਏ ਸੁਸਾਇਡ ਨੋਟ ਮਿਲਿਆ ਹੈ। ਇਹ ਸੁਸਾਇਡ ਨੋਟ ਉਸ ਨੇ ਲਾਲ ਸਿਆਹੀ ਨਾਲ 17 ਪੇਜਾਂ 'ਚ ਲਿਖਿਆ ਹੈ। ਆਪਣੇ ਇਸ ਸੁਸਾਇਡ ਨੋਟ 'ਚ ਸੰਦੀਪ ਨੇ ਇਸ ਹੱਤਿਆਕਾਂਡ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਇਸ 17 ਪੇਜਾਂ ਦੇ ਲਿਖੇ ਸੁਸਾਇਡ ਨੋਟ 'ਚ ਇਹ ਪਤਾ ਲੱਗਿਆ ਹੈ ਕਿ ਸੰਦੀਪ ਵਹਿਮਾ-ਭਰਮਾਂ ਦੇ ਸ਼ਿਕਾਰ ਨਾਲ ਡਿਪਰੈਸ਼ਨ 'ਚ ਚਲਾ ਗਿਆ ਸੀ ਅਤੇ ਉਸ ਦੀ ਸਰੀਰਕ ਬੀਮਾਰੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਉਸ ਨੂੰ ਕਿਤੇ ਨਾ ਕਿਤੇ ਮਜ਼ਬੂਰ ਕੀਤਾ ਹੈ। ਸੰਦੀਪ ਨੇ ਕੁਝ ਇਸ ਤਰ੍ਹਾਂ ਆਪਣੇ ਦਿਲ ਦੇ ਦਰਦ ਨੂੰ ਲਾਲ ਸਿਆਹੀ ਨਾਲ ਬਿਆਨ ਕੀਤਾ ਹੈ।