Punjab

Navjot Sidhu ਦਾ ਵੇਖੋ Action ਮੋਡ, Media ਤੋਂ ਰਹੇ ਦੂਰPunjabkesari TV

4 years ago

ਨਵਜੋਤ ਸਿੱਧੂ ਦਾ ਮੀਡੀਆ ਨੂੰ ਇਹ ਜਵਾਬ... ਦੱਸਦਾ ਐ ਕਿ ਇਕ ਵਾਰ ਫਿਰ ਐਕਸ਼ਨ ਮੋਡ 'ਤੇ ਆਏ ਸਿੱਧੂ ਅਜੇ ਕੋਈ ਸਿਆਸੀ ਬਿਆਨ ਦੇਣ ਦੇ ਮੂਡ 'ਚ ਨਹੀਂ ... ਅਕਸਰ ਆਪਣੇ ਬੇਬਾਕ ਬਿਆਨਾਂ ਨਾਲ ਵਿਵਾਦਾਂ 'ਚ ਗਿਰਨ ਵਾਲੇ ਨਵਜੋਤ ਸਿੱਧੂ ਇਸ ਵਾਰ ਮੀਡੀਆ ਤੋਂ ਕੋਹਾਂ ਦੂਰ ਭੱਜਦੇ  ਨਜ਼ਰ ਆਏ.. ਦਰਅਸਲ, ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਅੱਜ ਪਹਿਲੀ ਵਾਰ ਆਪਣੀ ਕੋਠੀ ਤੋਂ ਬਾਹਰ ਨਿਕਲੇ ...ਤੇ ਹਲਕੇ ਦੇ ਲੋਕਾਂ 'ਚ ਵਿਚਰੇ... ਆਪਣੇ ਵੱਖਰੇ ਅੰਦਾਜ ਨਵਜੋਤ ਸਿੱਧੂ ਨੇ ਜਨਤਾ ਦਾ ਪਿਆਰ ਕਬੂਲ ਕੀਤਾ ....ਤੇ ਉਨ੍ਹਾਂ ਵਿਚ ਜਾ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ... ਕਰੀਬ 15 ਦਿਨਾਂ ਬਾਅਦ ਘਰੋਂ ਬਾਹਰ ਨਿਕਲੇ ਨਵਜੋਤ ਸਿੱਧੂ ਨੇ ਸ਼ੁਰੂਆਤ ਵੇਰਕਾ ਤੋਂ ਕੀਤੀ... ਗੁਰਦੁਆਰਾ ਨਾਨਕਸਰ 'ਚ ਮੱਥਾ ਟੇਕਣ ਪਹੁੰਚੇ ਸਿੱਧੂ ਦਾ ਵੱਡੀ ਗਿਣਤੀ 'ਚ ਸਮਰਥਕਾਂ ਨੇ ਭਰਵਾਂ ਸਵਾਗਤ ਕੀਤਾ... ਮੀਡੀਆ ਵੀ ਸਿੱਧੂ ਦੇ ਅੱਗੜ-ਪਿੱਛੜ ਭੱਜਦੀ ਰਹੀ ...ਪਰ ਸਿੱਧੂ ਨੇ ਮੀਡੀਆ ਦੇ ਹਰ ਸਵਾਲ 'ਤੇ ਚੁੱਪ ਵੱਟਣੀ ਹੀ ਭਲੀ ਸਮਝੀ ... ਹਰ ਵਾਰ ਇਕੋ ਜਵਾਬ ਦਿੱਤਾ ... 
 

NEXT VIDEOS