Punjab

ਸ਼ਹੀਦ ਦੇ ਘਰ ਹਨੇਰਾ ਕਰਨ ਦੇ ਬਾਅਦ ਬਿਜਲੀ ਵਿਭਾਗ ਦੀ ਖੁੱਲ੍ਹੀ ਅੰਖPunjabkesari TV

5 years ago

ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਨੇ ਆਜ਼ਾਦੀ ਦੀ ਰੌਸ਼ਨੀ ਵੇਖੀ, ਤੇ ਅਸਾਂ ਉਨ੍ਹਾਂ ਦੇ ਘਰਾਂ ਵਿਚ ਹੀ ਹਨੇਰਾ ਕਰ ਦਿੱਤਾ,  ਇਹ ਹਨੇਰਾ ਕਰਨ ਵਾਲਾ ਹੈ ਪੰਜਾਬ ਦਾ ਬਿਜਲੀ ਵਿਭਾਗ । ਵਿਭਾਗ ਨੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੀ ਬੱਤੀ ਗੁੱਲ ਕਰ ਦਿੱਤੀ ਹੈ। ਜਿਸ ਦੀ ਕਾਫੀ ਨੁਕਤਾਚੀਨੀ ਹੋ ਰਹੀ ਹੈ। ਇਸੇ ਘਰ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਰਾਜਗੁਰੂ, ਸੁਖਦੇਵ ਤੇ ਸ਼ਹੀਦ ਭਗਤ ਸਿੰਘ ਨੇ ਮਿਸ਼ਾਲ ਜਗਾਈ ਸੀ, ਪਰ ਅਫ਼ਸੋਸ ਬਿਜਲੀ ਵਿਭਾਗ ਵੱਲੋਂ ਹੁਣ ਇਸੇ ਘਰ ਵਿਚ ਹਨੇਰਾ ਕਰ ਦਿੱਤਾ ਗਿਆ, ਕਿਉਂਕਿ ਇਸ ਘਰ ਦਾ 2600 ਰੁਪਏ ਬਿਜਲੀ ਦਾ ਬਿਲ ਪੈਂਡਿੰਗ ਸੀ।ਪਰ ਮੀਡੀਆਂ ਵਿਚ ਖ਼ਬਰ ਆਉਣ ਤੋਂ ਬਾਅਦ ਕਨੈਕਸ਼ਨ ਜੋੜ ਵੀ ਦਿੱਤਾ ਗਿਆ , ਸ਼ਰਮਨਾਕ ਗੱਲ ਤਾਂ ਇਹ ਹੈ ਕਿ ਜਦੋਂ 23 ਮਾਰਚ ਨੂੰ ਪੂਰਾ ਦੇਸ਼ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਸੀ, ਉਸੇ ਸ਼ਾਮ ਬਿਜਲੀ ਵਿਭਾਗ ਵੱਲੋਂ ਇਸ ਘਰ ਵਿਚ ਹਨੇਰਾ ਕਰ ਦਿੱਤਾ ਗਿਆ। 

NEXT VIDEOS