Punjab

ਵਿਵਾਦਾਂ 'ਚ ਘਿਰੇ ਰੰਧਾਵਾ,ਉੱਠੀ ਕਾਰਵਾਈ ਦੀ ਮੰਗPunjabkesari TV

4 years ago

ਵੀਡੀਓ ਵਾਇਰਲ ਮਾਮਲੇ 'ਚ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਬੁਰੀ ਤਰ੍ਹਾਂ ਨਾਲ ਫੱਸ ਚੁੱਕੇ ਨੇ। ਪੰਜਾਬ ਭਰ 'ਚ ਜਿਥੇ ਵੱਖ-ਵੱਖ ਸਿੱਖ ਜਥੇਬੰਦੀਆਂ ਰੰਧਾਵਾ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਨੇ,ਉਥੇ ਹੀ ਵਿਰੋਧੀ ਪਾਰਟੀ ਅਕਾਲੀ ਦਲ ਵੀ ਇਸ ਮਾਮਲੇ 'ਤੇ ਕਾਫੀ ਸਰਗਰਮ ਹੈ.....ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਆਪਣੇ ਸਮਰਥਕਾਂ ਸਮੇਤ ਡਿਪਟੀ ਕਮਿਸ਼ਨਰ ਨੂੰ ਰੰਧਾਂਵਾ ਖਿਲਾਫ ਕਾਰਵਾਈ ਦੀ ਮੰਗ ਪੱਤਰ ਸੌਂਪਿਆ...ਬਰਕੰਦੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸਿੱਖਾਂ ਨੂੰ ਢਾਹ ਲਾਉਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਹਨ। ਇਸ ਵਾਰ ਵੀ ਰੰਧਾਵਾ ਦੀ ਇਸ ਹਰਕਤ ਨਾਲ ਪੂਰੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਹਨ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਰੰਧਾਵਾ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਤੇ ਨਾਲ ਹੀ ਪੂਰੀ ਸਿੱਖ ਕੌਮ ਤੋਂ ਮਾਫੀ ਵੀ ਮੰਗੀ ਜਾਵੇ। 
 

NEXT VIDEOS