Punjab

Badal ਨੇ ਕੇਕ ਕੱਟ ਕੇ ਮਨਾਇਆ ਜਨਮਦਿਨ, ਬਾਦਲ ਪਿੰਡ 'ਚ ਜਸ਼ਨPunjabkesari TV

4 years ago

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਸਿਆਸਤ ਦੇ ਬਾਬਾ ਬੋਹੜ, ਅਕਾਲੀ ਦਲ ਦੇ ਰਹਿਨੁਮਾ ਪ੍ਰ੍ਰਕਾਸ਼ ਸਿੰਘ ਬਾਦਲ ਅੱਜ ਆਪਣਾ 93ਵਾਂ ਜਨਮ ਦਿਨ ਮਨਾ ਰਹੇ ਨੇ.... ਇਸ ਮੌਕੇ ਉਨ੍ਹਾਂ ਦੇ ਪਿੰਡ ਬਾਦਲ ਵਿਚ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ..... ਸਵੇਰ ਤੋਂ ਹੀ ਸਿਆਸਤਦਾਨ ਤੇ ਆਮ ਲੋਕ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਹੁੰਚ ਰਹੇ ਨੇ..... ਇਸ ਮੌਕੇ ਸਕੂਲੀ ਵਿਦਿਆਰਥਣ ਨੇ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ.... ਸਿਆਸਤ ਦੇ ਪਿੜ ਵਿਚ ਲੰਮਾਂ ਸਮਾਂ ਵਿਰੋਧੀਆਂ ਨੂੰ ਧੂੜ ਚਟਾ ਚੁੱਕੇ ਬਾਦਲ ਨੇ ਅੱਜ ਦੇ ਸਮੇਂ ਦੇ ਸਿਆਸਤਦਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਸਿਆਸਤ ਨੂੰ ਸੇਵਾ ਸਮਝ ਕੇ ਕਰਨ... 
 

NEXT VIDEOS