PUNJAB 2020

Pakistan 'ਚ ਹੁਣ ਹਿੰਦੂ ਵਿਦਿਆਰਥਣ ਦਾ ਕਤਲ!Punjabkesari TV

38 views 8 months ago

ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਹਿੰਦੂ ਮੈਡੀਕਲ ਵਿਦਿਆਰਥਣ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ....ਮ੍ਰਿਤਕਾ ਦੀ ਪਛਾਣ ਨਮਰਿਤਾ ਚੰਦਾਨੀ ਵਜੋਂ ਹੋਈ ਹੈ....ਜੋ ਲਰਕਾਨਾ ਦੇ ਬੀਬੀ ਆਸਿਫਾ ਡੈਂਟਲ ਕਾਲਜ ਦੀ ਵਿਦਿਆਰਥਣ ਸੀ....ਨਮਰਿਤਾ ਦੀ ਲਾਸ਼ ਉਸ ਦੇ ਹੋਸਟਲ ਦੇ ਕਮਰੇ 'ਚ ਮੰਜੇ 'ਤੇ ਪਈ ਮਿਲੀ ਹੈ.....ਹੋਸਟਲ ਦੀਆਂ ਕੁੜੀਆਂ ਮੁਤਾਬਕ ਸਵੇਰੇ ਉਨ੍ਹਾਂ ਨਮਰਿਤਾ ਦੇ ਕਮਰੇ ਦਾ ਦਰਵਾਜ਼ਾ ਖਟਖਟਾਇਆ ਤੇ ਉਸ ਨੂੰ ਆਵਾਜ਼ਾਂ ਦਿੱਤੀਆਂ ਪਰ ਉਸ ਨੇ ਦਰਵਾਜ਼ਾ ਨਹੀਂ ਖੋਲਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਸ ਵਲੋਂ ਨਮਰਿਤਾ ਦੀ ਲਾਸ਼ ਕਮਰੇ 'ਚੋਂ ਬਾਹਰ ਕੱਢੀ ਗਈ.... ਪੁਲਸ ਮੁਤਾਬਕ ਨਮਰਿਤਾ ਦੇ ਗਲੇ 'ਚ ਰੱਸੀ ਸੀ ਜਿਸ ਤੋਂ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ....ਪਰ ਮ੍ਰਿਤਕ ਨਮਰਿਤਾ ਦੇ ਭਰਾ ਡਾ. ਵਿਸ਼ਾਲ ਸੁੰਦਰ ਨੇ ਨਮਰਿਤਾ ਦਾ ਕਤਲ ਹੋਣ ਦਾ ਦਾਅਵਾ ਕੀਤਾ ਹੈ....ਉਨ੍ਹਾਂ ਕਿਹਾ ਕਿ ਨਮਰਿਤਾ ਦੇ ਸਰੀਰ 'ਤੇ ਨਿਸ਼ਾਨ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਕਿਸੇ ਨੇ ਉਸ ਫੜਨ ਦੀ ਕੋਸ਼ਿਸ਼ ਕੀਤੀ....ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ....ਕਿ ਇਹ ਕਤਲ ਧਰਮ ਪਰਿਵਰਤਨ ਦੀ ਵਜ੍ਹਾ ਨਾਲ ਕੀਤਾ ਗਿਆ ਹੈ....ਨਮਰਿਤਾ ਵਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਉਸ ਦਾ ਕਤਲ ਹੋਇਆ ਹੈ....ਇਸ ਦਾ ਖੁਲਾਸਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗਾ...ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ....