Punjab

ਲਾਡਲੇ ਦੇ ਵਿਆਹ ਲਈ Ielts ਵਾਲੀ ਕੁੜੀ ਲਭੀ, ਵਿਦੇਸ਼ ਪਹੁੰਚਬਹੁੱਲੀ ਕੌਲ-ਕਰਾਰPunjabkesari TV

4 years ago

ਪੰਜਾਬ 'ਚ ਮੁੰਡੇ ਨੂੰ ਵਿਆਹੁਣ ਲਈ ਘਰਦੇ ਅੱਜ ਕੱਲ ਏਦਾਂ ਕਰਦੇ ਨੇ ਕਿ, ਓਨਾ ਨੂੰ ਕੋਈ ਕੁੜੀ ਮਿਲ ਜਾਵੇ, ਜਿਸ ਨੇ ਆਈਲਟਸ ਕੀਤੀ ਹੋਵੇ, ਤੇ ਓਨਾ ਦੇ ਮੁੰਡੇ ਨੂੰ ਬਾਹਰ ਲੈ ਜਾਵੇ। ਕੁੜੀ ਦਾ ਖਰਚਾ ਮੁੰਡੇ ਵਾਲੇ ਚੁੱਕਦੇ ਨੇ,ਜਿਸ ਤੋਂ ਬਾਅਦ ਕੁੜੀ ਵਿਦੇਸ਼ ਪਹੁੰਚਕੇ ਮੁੰਡੇ ਦੀ ਫਾਈਲ ਲਗਾਉਂਦੀ ਹੈ ਤੇ ਬਾਹਰ ਬੁਲਾਉਂਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਔਲਖ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਬਾਪ ਨੇ ਆਪਣੇ ਲਾਡਲੇ ਪੁੱਤਰ ਨੂੰ ਸੈਟਲ ਕਰਨ ਲਈ ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਪਿੰਡ ਦੀ ਕੁੜੀ ਨਾਲ ਰਿਸ਼ਤਾ ਕਰਵਾਇਆ, ਤੇ ਫਿਰ ਵਿਆਹ ਕਰਵਾਇਆ। ਮੁੰਡੇ ਵਾਲਿਆਂ ਤੇ ਕੁੜੀ ਵਾਲਿਆਂ 'ਚ ਇਹ ਗੱਲ ਹੋਈ ਕਿ ਕੁੜੀ ਦੇ ਬਾਹਰ ਜਾਣ ਦਾ ਤੇ ਫੀਸ ਦਾ ਖਰਚਾ ਮੁੰਡੇ ਵਾਲੇ ਚੁੱਕਣਗੇ ਤੇ ਮੁੰਡੇ ਨੂੰ ਕੁੜੀ ਬਾਹਰ ਆਪਣੇ ਕੋਲ ਬੁਲਾਵੇਗੀ। ਚਾਵਾਂ ਨਾਲ ਵਿਆਹ ਹੋਇਆ ਐਲਬਮਾਂ 'ਚ ਯਾਦਾਂ ਦਰਜ ਹੋਈਆਂ। ਤੇ ਕੁੜੀ ਵਿਆਹ ਤੋਂ ਬਾਅਦ ਬਾਹਰ ਵੀ ਚਲੀ ਗਈ, ਪਰ ਜਿਵੇ-ਜਿਬੇ ਸਮਾਂ ਪੈਂਦਾ ਰਿਹਾ ਕੁੜੀ ਨੇ ਮੁੰਡੇ ਨਾਲ ਹੋਲੀ-ਹੋਲੀ ਗੱਲ ਬੰਦ ਕਰ ਦਿੱਤੀ। ਇਸ ਸਬੰਧੀ ਮੁੰਡੇ ਵਾਲਿਆਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਦੁਖੜੇ ਸੁਣਾਏ। ਸ਼ਿਕਾਇਤਕਰਤਾ ਦਾ ਕਹਿਣਾ ਕਿ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।  
 

NEXT VIDEOS