PUNJAB 2020

Nirbhaya ਦੇ ਦੋਸ਼ੀਆਂ ਦਾ Death Warrant , ਜਾਣੋ ਫਾਂਸੀ ਤੱਕ ਦੀ ਪ੍ਰਕਿਰਿਆPunjabkesari TV

1 views one month ago

16 ਦਸੰਬਰ 2012 ਨੂੰ ਵਾਪਰੇ ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਦਾ ਨਵਾਂ ਡੈੱਥ ਵਾਰੰਟ ਜਾਰੀ ਹੋ ਚੁੱਕਾ ਐ... ਦਿੱਲੀ ਦੀ ਪਟਿਆਲਾ ਹਾਊਸ ਨੇ ਇਹ ਡੈੱਥ ਵਾਰੰਟ ਜਾਰੀ ਕੀਤਾ ਐ...ਜਿਸਦੇ ਮੁਤਾਬਕ 3 ਮਾਰਚ ਨੂੰ ਸਵੇਰੇ 6 ਵਜੇ ਨਿਰਭਯਾ ਦੇ ਚਾਰੇ ਦੋਸ਼ੀਆਂ ਮੁਕੇਸ਼ ਕੁਮਾਰ, ਪਵਨ ਗੁਪਤਾ, ਵਿਨੈ ਕੁਮਾਰ ਤੇ ਅਕਸ਼ੈ ਕੁਮਾਰ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ... ਇਸਤੋਂ ਪਹਿਲਾਂ ਵੀ ਅਦਾਲਤ ਵਲੋਂ 22 ਜਨਵਰੀ ਤੇ 1 ਫਰਵਰੀ ਨੂੰ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਵਾਰੰਟ ਜਾਰੀ ਹੋਏ ਸਨ...ਪਰ ਕੁਝ ਕਾਰਣ ਕਰਕੇ ਦੋਸ਼ੀਆਂ ਦੀ ਫਾਂਸੀ ਟਲ ਗਈ... ਹੁਣ ਤੀਜੀ ਵਾਰ ਦੋਸ਼ੀਆਂ ਦੇ ਇਹ ਡੈੱਥ ਵਾਰੰਟ ਜਾਰੀ ਹੋਏ ਹਨ... ਚਾਰਾਂ ਦਰਿੰਦਿਆਂ ਨੂੰ ਦਿੱਲੀ ਦੀ ਤਿਹਾੜ ਜੇਲ ਨੰਬਰ -3 'ਚ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦਿੱਤੀ ਜਾਵੇਗੀ...