PUNJAB 2019

ਪ੍ਰਿੰਸੀਪਲ ਤੋਂ ਬੱਚਿਆਂ ਦੀ ਫੀਸ ਦੇ ਪੈਸੇ ਲੁੱਟ ਲੈ ਗਏ ਲੁਟੇਰੇ, ਸਦਮੇ 'ਚ ਮੌਤPunjabkesari TV

1 views one month ago

ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਹੀ ਨਹੀਂ ਦਿੱਤਾ ਇਕ ਮਹਿਲਾ ਦੀ ਜਾਨ ਵੀ ਲੈ ਲਈ...ਉਸ ਮਹਿਲਾ ਦੀ ਜਿਸਨੇ ਬੱਚਿਆਂ ਨੂੰ ਸਿੱਖਿਅਤ ਕਰਨ ਜਾ ਜਿੰਮਾ ਚੁੱਕਿਆ ਹੋਇਆ ਸੀ....ਮਾਮਲਾ ਨਾਭਾ ਦਾ ਐ...ਸ੍ਰੀ ਵਿਸ਼ਵਕਰਮਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਮਨਜੀਤ ਕੌਰ ਸਕੂਲੀ ਬੱਚਿਆਂ ਤੋਂ ਪੇਪਰਾਂ ਦੀ ਫੀਸ ਇਕੱਠੀ ਕਰ ਘਰ ਜਾ ਰਹੀ ਸੀ ਕਿ ਰਸਤੇ 'ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਉਸਦਾ ਪਰਸ ਝਪਟ ਕੇ ਲੈ ਗਏ...ਪਰਸ 'ਚ ਬੱਚਿਆਂ ਦੀ ਫੀਸ ਤੋਂ ਇਲਾਵਾ ਹੋਰ ਦਸਤਾਵੇਜ ਸਨ...ਬੱਚਿਆਂ ਦੀ ਫੀਸ ਭਰਨੀ ਸੀ ਤੇ ਲੁੱਟ ਦੀ ਵਾਰਦਾਤ ਹੋਣ ਕਾਰਨ ਪ੍ਰਿੰਸੀਪਲ ਡਿਪਰੇਸ਼ਨ 'ਚ ਚਲੀ ਗਈ...ਉਹ ਇਸ ਕਦਰ ਸਦਮੇ 'ਚ ਚਲੀ ਗਈ ਕਿ ਉਸਦੀ ਹਾਲਤ ਵਿਗੜ ਗਈ..ਜਦੋਂ ਤੱਕ ਹਸਪਤਾਲ ਲਿਜਾਇਆ ਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ....