Punjab

ਵਿਆਹ ਵਾਲੀ Car ਦੇ ਹਾਦਸੇ 'ਚ ਉੱਡੇ ਪਰਖੱਚੇ, ਲਾੜੀ ਸਮੇਤ ਚਾਰ ਦੀ ਮੌਤPunjabkesari TV

4 years ago

ਫੁੱਲਾਂ ਨਾਲ ਸੱਜੀ ਕਾਰ ਦੇ ਉੱਡੇ ਪਰਖੱਚੇ.... ਚੀਖ-ਚੀਖ ਕੇ ਦੱਸ ਰਹੇ ਨੇ, ਇੱਥੇ ਸਿਰਫ ਹਾਦਸਾ ਨਹੀਂ ਹੋਇਆ ਸਗੋਂ ਕਿਸੇ ਦੇ ਸੁਪਨੇ, ਕਿਸੇ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਹੈ। ਲੁਧਿਆਣਾ ਦੇ ਢੰਡਾਰੀ ਕਲਾਂ ਵਿਖੇ ਅੱਜ ਸਵੇਰੇ ਲਗਭਗ 7.30 ਵਜੇ ਡੋਲੀ ਵਾਲੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ... ਜਿਸ ਵਿਚ ਲਾੜੀ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ..... ਜਦੋਂ ਕਿ ਲਾੜੇ ਸਮੇਤ ਤਿੰਨ ਲੋਕ ਗੰਭੀਰ ਜ਼ਖਮੀ ਨੇ.... ਹਾਦਸਾ ਵਿਆਹ ਵਾਲੀ ਬਲੈਰੋ ਕਾਰ ਤੇ ਕੰਬਾਈਨ ਦੇ ਆਪਸ ਵਿਚ ਭਿੜਨ ਕਰਕੇ ਹੋਇਆ। ਬਾਰਾਤ ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵਾਪਸ ਆ ਰਹੀ ਸੀ... ਜਿਸ ਦੌਰਾਨ ਇਹ ਰੂਹ ਨੂੰ ਕੰਬਾਉਣ ਵਾਲਾ ਹਾਦਸਾ ਵਾਪਰਿਆ। 
 

NEXT VIDEOS