Punjab

ਰੁੱਖ ਕੱਟਣ ਦਾ ਮਾਮਲਾ ਹੋਇਆ ਸ਼ਾਂਤ, ਜਾਣੋ ਕੀ ਸੀ ਪੂਰਾ ਮਾਮਲਾPunjabkesari TV

4 years ago

ਜਲੰਧਰ ਦੇ ਮਾਡਲ ਟਾਊਨ 'ਚ ਅੱਜ ਇੱਕ ਬਹੁਤ ਪੁਰਾਣੇ ਰੁੱਖ ਨੂੰ ਵਡੇ ਜਾਣ ਦਾ ਮਾਮਲਾ ਗਰਮਾ ਗਿਆ | ਜਦੋਂ ਕੁਝ ਵਾਤਾਵਰਨ ਪ੍ਰੇਮੀਆਂ ਨੂੰ ਇਸਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸਦਾ ਵਿਰੋਧ ਸ਼ੁਰੂ ਕਰ ਦਿੱਤਾ ਤੇ ਸੋਸ਼ਲ ਮੀਡਿਆ ਤੇ ਇਸਦੀਆਂ ਤਸਵੀਰਾਂ ਵੀ ਪੋਸਟ ਹੋਣ ਲਗੀਆਂ | ਜਲੰਧਰ ਨੋਟਿਸਬੋਰਡ ਨਾਮ ਦੇ ਫੇਸਬੂਕ ਗਰੁੱਪ ਚ ਇਸਦੀਆਂ ਕਈ ਲੋਕਾਂ ਨੇ ਵੀਡੀਓ ਬਣਾ ਕੇ ਵੀ ਪੋਸਟ ਕਰ ਦਿਤੀਆਂ ਸਨ | ਜਿਸ ਬਿਲਡਿੰਗ ਦੇ ਅੱਗੇ ਇਹ ਰੁੱਖ ਸੀ ਉਸਦੇ ਮਾਲਿਕ ਵਰਿੰਦਰ ਸਿੰਘ ਰਿਆੜ ਦਾ ਕਹਿਣਾ ਸੀ ਕੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣ ਕਰਕੇ ਰੁਖ੍ਹ ਕਟਿਆ ਜਾ ਰਿਹਾ ਹੈ ਤੇ ਬਕਾਇਦਾ ਇਸਦੀ ਪਰਮਿਸ਼ਨ ਵੀ ਲਈ ਗਈ ਹੈ | ਇਸਤੋਂ ਬਾਅਦ ਉਨ੍ਹਾਂ ਨੇ ਪਰਮਿਸ਼ਨ ਵੀ ਦਿਖਾਈ ਤੇ ਕਿਹਾ ਕੀ ਉਹ ਇਸਦੇ ਬਦਲੇ ਹੋਰ ਰੁੱਖ ਲਗਾਉਣਗੇ |
 

NEXT VIDEOS