Punjab

PAP 'ਚ ਰੰਗਰੂਟਾਂ 'ਤੇ ਡਿੱਗੀ ਕੰਧ, 21 ਨੌਜਵਾਨ InjuredPunjabkesari TV

4 years ago

ਤਸਵੀਰਾਂ ਜਲੰਧਰ ਦੇ ਪੀ ਏ ਪੀ ਦੀਆਂ ਨੇ....ਜਿਥੇ ਏਅਰਫੋਰਸ 'ਚ ਭਰਤੀ ਹੋਣ ਆਏ ਨੌਜਵਾਨਾਂ 'ਤੇ ਕੰਧ ਡਿੱਗ ਪਈ ... ਇਸ ਦੌਰਾਨ ਡੇਢ ਦਰਜਨ ਤੋਂ ਵੱਧ ਨੌਜਵਾਨ ਜ਼ਖ਼ਮੀ ਹੋ ਗਏ....ਦਰਅਸਲ, ਪੀਏਪੀ 'ਚ ਏਅਰਫੋਰਸ ਲਈ ਭਰਤੀ ਪ੍ਰਿਕਰਿਆ ਚੱਲ ਰਹੀ ਸੀ...ਜਿਸ ਵਿਚ ਸ਼ਾਮਲ ਹੋਣ ਲਈ  6 ਜ਼ਿਲਿਆਂ ਤੋਂ ਕਰੀਬ 10 ਹਜ਼ਾਰ ਮੁੰਡੇ ਪੀਏਪੀ ਪਹੁੰਚੇ ਹੋਏ ਸਨ... ਭਰਤੀ ਪ੍ਰਕਿਰਿਆ ਦੌਰਾਨ ਮੁੰਡਿਆਂ ਦੀ ਸਿੰਗਲ ਲਾਈਨ ਲਗਾਈ ਗਈ ਸੀ...ਭੀੜ-ਭੜੱਕੇ ਦੌਰਾਨ ਜਦੋਂ ਪੁਲਸ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁੰਡਿਆਂ ਦੇ ਇਕਦਮ ਪਿੱਛੇ ਹੋਣ ਨਾਲ ਸਾਰਾ ਭਾਰ ਕੰਧ 'ਤੇ ਪੈ ਗਿਆ ....ਤੇ ਕੰਧ ਡਿੱਗ ਪਈ...ਨਾਲ ਹੀ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਗਈ....ਇਸ ਹਾਦਸੇ 'ਚ ਕਰੀਬ 21 ਨੌਜਵਾਨਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ... ਜਿਨ੍ਹਾਂ 'ਚੋਂ ਇਕ ਦੀ ਹਾਲਤ ਕੁਝ ਗੰਭੀਰ ਦੱਸੀ ਜਾ ਰਹੀ ਐ ... 
 

NEXT VIDEOS