PUNJAB 2020

ਜਲੰਧਰ ਦੇ ਸ਼ੀਤਲਾ ਮੰਦਰ 'ਚ ਕਰਵਾਇਆ ਗਿਆ ਜਾਗਰਣPunjabkesari TV

one year ago

ਜਲੰਧਰ ਦੇ ਮਾਈ ਹੀਰਾ ਗੇਟ 'ਚ ਸਥਿਤ ਸ਼ੀਤਲਾ ਮਾਤਾ ਦਾ ਮੇਲਾ 14 ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ....ਜੋ ਕਿ 14 ਅਪ੍ਰੈਲ ਤੱਕ ਚੱਲੇਗਾ....ਇਸ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂ ਮਾਤਾ ਸ਼ੀਤਲਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਮੰਦਰ 'ਚ ਪਹੁੰਚਦੇ ਨੇ....ਤੇ ਕੱਚੀ ਲੱਸੀ ਨਾਲ ਮਾਤਾ ਦਾ ਅਭਿਸ਼ੈਕ ਕਰਦੇ ਨੇ....ਇਸ ਦੌਰਾਨ ਮੰਦਰ ਕਮੇਟੀ ਵਲੋਂ ਸ਼ੀਤਲਾ ਮੰਦਰ 'ਚ ਮਾਂ ਸ਼ੀਤਲਾ ਦੇਵੀ ਜੀ ਦਾ 7ਵਾਂ ਸਲਾਨਾ ਵਿਸ਼ਾਲ ਜਗਰਾਤਾ ਧੂਮਧਾਮ ਨਾਲ ਕਰਵਾਇਆ ਗਿਆ....ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੈ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ....ਸੁਸਾਇਟੀ ਮੈਂਬਰਾਂ ਵਲੋਂ ਸ਼੍ਰੀ ਵਿਜੈ ਚੋਪੜਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ....ਇਨ੍ਹਾਂ ਤੋਂ ਇਲਾਵਾ ਕਾਂਗਰਸੀ ਆਗੂ ਅਵਤਾਰ ਹੈਨਰੀ 'ਚ ਵਲੋਂ ਵੀ ਜਾਗਰਣ 'ਚ ਸ਼ਿਰਕਤ ਕੀਤੀ ਗਈ....