PUNJAB 2020

Jaggu Bhagwanpuriya ਜੇਲ 'ਚੋਂ ਕਰਵਾ ਰਿਹਾ NRIs 'ਤੇ ਹਮਲੇPunjabkesari TV

1 views 2 months ago

ਪੰਜਾਬ ਦੀਆਂ ਜੇਲਾਂ ਗੈਂਗਸਟਰਾਂ ਲਈ ਸ਼ਾਇਦ ਪਿਕਨਿਕ ਪੁਆਇੰਟ ਬਣ ਗਈਆਂ ਨੇ... ਹਾਲਾਤ ਇਹ ਨੇ ਕਿ ਗੈਂਗਸਟਰ ਹੁਣ ਜੇਲਾਂ 'ਚ ਬੈਠੇ-ਬਿਠਾਏ ਫੋਨ 'ਤੇ ਆਪਣਾ ਨੈੱਟਵਰਕ ਚਲਾ ਰਹੇ ਨੇ... ਜੇਲਾਂ 'ਚ ਹੀ ਬੈਠ ਕੇ ਗੈਂਗਸਟਰ ਬਾਹਰ ਕਿਸੇ 'ਤੇ ਵੀ ਹਮਲਾ ਕਰਵਾ ਸਕਦੇ ਨੇ...26 ਜੂਨ 2019 ਨੂੰ ਪਿੰਡ ਮਾਣਕਢੇਰੀ 'ਚ ਐੱਨ.ਆਰ. ਆਈ. ਸਾਹਿਬ ਸਿੰਘ ਦੇ ਘਰ 'ਤੇ ਗੋਲੀਆਂ ਵੀ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹੀ ਚਲਵਾਈਆਂ ਸਨ... ਇਸ ਮਾਮਲੇ 'ਚ ਹੁਸ਼ਿਆਰਪੁਰ ਪੁਲਸ ਨੇ ਪਰਮਿੰਦਰ ਸਿੰਘ ਤੇ ਸ਼ਹਿਬਾਜ ਸਿੰਘ ਸਾਹੂ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਐ... ਪੁਲਸ ਨੇ ਇਨ੍ਹਾਂ ਕੋਲੋਂ 32 ਬੋਰ ਦੀ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕੀਤੇ ਨੇ... ਪੁਲਸ ਮੁਤਾਬਕ ਸਾਹਿਬ ਸਿੰਘ ਦਾ ਬੇਟਾ ਗੁਰਵਿੰਦਰ ਸਿੰਘ ਕਬੱਡੀ ਪ੍ਰਮੋਟਰ ਹੈ, ਤੇ ਨਿਊਜ਼ੀਲੈਂਡ 'ਚ ਕਬੱਡੀ ਕਲੱਬਾਂ ਦੇ ਰੌਲੇ 'ਚ ਵਿਰੋਧੀ ਧਿਰ ਨੇ ਇਹ ਹਮਲਾ ਕਰਵਾਇਆ ਸੀ ...