Punjab

Budget 2019 : ਨੌਜਵਾਨਾਂ ਦੀ ਬਾਂਹ ਕੌਣ ਫੜੇਗਾ ?Punjabkesari TV

4 years ago

ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਲਗਭਗ 125 ਮਿੰਟ ਭਾਸ਼ਣ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਮੁੱਦਾ ਦੇਸ਼ 'ਚ ਸਭ ਤੋਂ ਗੰਭੀਰ ਹੈ, ਉਹ ਵਿੱਤ ਮੰਤਰੀ ਦੇ ਲੰਬੇ ਭਾਸ਼ਣ ਵਿਚੋਂ ਗਾਇਬ ਰਿਹਾ , ਉਹ ਹੈ ਰੋਜ਼ਗਾਰ ਦਾ ਮੁੱਦਾ। ਭਾਸ਼ਣ 'ਚ ਰੋਜ਼ਗਾਰ ਸ਼ਬਦ ਦੀ ਇਕ ਵਾਰ ਵੀ ਵਰਤੋਂ ਨਹੀਂ ਕੀਤੀ ਗਈ । ਪੂਰੇ ਭਾਸ਼ਣ ਵਿਚ ਸਭ ਤੋਂ ਵੱਧ ਟੈਕਸ ਸ਼ਬਦ ਦੀ 53 ਵਾਰ ਵਰਤੋਂ ਕੀਤੀ ਗਈ। ਦੂਜੇ ਨੰਬਰ 'ਤੇ ਉਹਨਾਂ 35 ਵਾਰ ਬੈਂਕ ਸ਼ਬਦ ਬੋਲਿਆ। 31 ਵਾਰ ਇਨਵੈਸਟਮੈਂਟ ਸ਼ਬਦ ਦੀ ਵਰਤੋਂ ਕੀਤੀ ਗਈ, ਜੋ ਤੀਜੇ ਨੰਬਰ 'ਤੇ ਰਿਹਾ। ਚੌਥੇ ਨੰਬਰ 'ਤੇ ਉਹਨਾਂ 25 ਵਾਰ ਯੋਜਨਾ ਸ਼ਬਦ ਬੋਲਿਆ ਤੇ ਪੰਜਵੇਂ ਨੰਬਰ 'ਤੇ ਇਨਫਰਾਸਟਰਕਚਰ ਤੇ ਵਾਟਰ ਸ਼ਬਦ 22-22 ਵਾਰ ਬੋਲੇ। 
 

NEXT VIDEOS