PUNJAB 2020

ਗੱਡੀ ਦੀ ਨੰਬਰ ਪਲੇਟ ’ਤੇ ਇਹ ਬਦਲਾਅ ਨਾ ਕੀਤਾ ਤਾਂ ਹੋਵੇਗਾ ਜੁਰਮਾਨਾPunjabkesari TV

one year ago

ਕੇਂਦਰ ਸਰਕਾਰ ਵੱਲੋਂ ਆਵਾਜਾਈ ਨਿਯਮਾਂ ’ਚ ਬਦਲਾਅ ਕੀਤਾ ਗਿਆ, ਜਿਸ ਤਹਿਤ ਜੇਕਰ ਕੋਈ ਗੱਡੀ ਚਾਲਕ ਸੀਟ ਬੈਲਟ ਨਹੀਂ ਲਗਾਉਂਦਾ ਜਾਂ ਕਾਰ ਸ਼ਰਾਬ ਪੀ ਕੇ ਚਲਾਉਂਦਾ ਹੈ ਤਾਂ, ਹੁਣ ਉਸਦਾ ਜੁਰਮਾਨਾ ਦੁਗਣਾ ਕਰ ਦਿੱਤਾ ਗਿਆ ਐ..ਪਰ ਕਈ ਰਾਜਾਂ ’ਚ ਅਜੇ ਇਹ ਆਵਾਜਾਈ ਨਿਯਮ ਲਾਗੂ ਨਹੀਂ ਕੀਤੇ ਗਏ ਨੇ...ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ’ਚ ਵੀ ਅਜੇ ਇਹ ਨਿਯਮ ਲਾਗੂ ਨਹੀਂ ਹੋਏ ਨੇ...ਪਰ ਸੁਰੱਖਿਆ ਦੇ ਮੱਦੇਨਜਰ ਤੇ ਵਾਹਨ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਿਥੇ ਨਵੀਆਂ ਗੱਡੀਆਂ ਦੀ ਖਰੀਦ ਸਮੇਂ ਹਾਈ ਸਕਿਓਰਟੀ ਨੰਬਰ ਲਗਾਉਣਾ ਜਰੂਰੀ ਕਰ ਦਿੱਤਾ ਗਿਆ ਐ..ਉਥੇ ਹੀ ਸਾਰੀਆਂ ਪੁਰਾਣੀਆਂ ਗੱਡੀਆਂ ’ਤੇ ਵੀ ਹਾਈ ਸਕਿਓਰਟੀ ਨੰਬਰ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਐ...ਇਹ ਨੰਬਰ ਪਲੇਟ ਇਸ ਸਾਲ ਦੇ ਦਸੰਬਰ ’ਚ ਪੂਰੀ ਕਰ ਦਿੱਤੀ ਜਾਵੇਗੀ, ਜਿਸਦੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਐ...