PUNJAB 2020

Punjab ਦੇ ਇਸ ਇਲਾਕੇ 'ਚ ਪਾਣੀ ਲਈ ਹਾਹਾਕਾਰPunjabkesari TV

1 views 3 months ago

ਪਾਣੀ ਲਈ ਹਾਹਾਕਾਰ ਮਚਾ ਰਹੇ ਇਹ ਲੋਕ ਕਿਸੇ ਰੇਗਿਸਤਾਨ ਦੇ ਬਾਸ਼ਿੰਦੇ ਨਹੀਂ ....ਬਲਕਿ ਦੇਸ਼ ਦੇ ਸਭ ਤੋਂ ਖੁਸ਼ਹਾਲ ਸੂਬੇ, ਪੰਜਾਬ ਦੇ ਵਾਸੀ ਨੇ... ਪਰ ਅੱਜ ਇਹ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਨੇ.... ਤਸਵੀਰਾਂ ਤਰਨਤਾਰਨ ਦੇ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੀਆਂ ਨੇ... ਜਿਥੇ ਪਿਛਲੇ ਕਰੀਬ 5 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਪਈ ਐ... ਲਿਹਾਜ਼ਾ ਪਾਣੀ ਤੋਂ ਬਿਨਾਂ ਲੋਕਾਂ ਨੂੰ ਜਿਥੇ ਨਿੱਤ ਦੇ ਕੰਮਾਂ-ਕਾਰਾਂ 'ਚ ਮੁਸ਼ਕਿਲ ਆ ਰਹੀ ਐ...ਉਥੇ ਹੀ ਪੀਣ ਲਈ ਵੀ ਪਾਣੀ ਨਸੀਬ ਨਹੀਂ ਹੋ ਰਿਹਾ.... ਦਰਅਸਲ, ਪੰਚਾਇਤ ਵੱਲ ਪਾਵਰਕਾਮ ਦਾ ਡੇਢ ਕਰੋੜ ਰੁਪਏ ਬਿਜਲੀ ਬਿੱਲ ਬਕਾਇਆ ਐ, ਜਿਸ ਕਰਕੇ ਵਿਭਾਗ ਨੇ ਪੰਚਾਇਤ ਦਾ ਮੋਟਰ ਕੁਨੈਕਸ਼ਨ ਕੱਟ ਦਿੱਤਾ ਐ... ਹਾਲਾਂਕਿ ਲੋਕਾਂ ਦਾ ਕਹਿਣਾ ਐ ਕਿ ਉਹ ਸਮੇਂ-ਸਮੇਂ 'ਤੇ ਬਿੱਲ ਤਾਰਦੇ ਹਨ....