Punjab

ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਇਹ ਖਬਰ ਅਹਿਮPunjabkesari TV

4 years ago

ਪੰਜਾਬ ਦੇ ਨੌਜਵਾਨਾਂ ਲਈ ਇਹ ਖਬਰ ਬਹੁਤ ਅਹਿਮ ਐ...ਪੰਜਾਬ ਸਰਕਾਰ ਸੂਬੇ 'ਚ ਜਲਦ ਹੀ ਇਕ ਲੱਖ ਸਰਕਾਰੀ ਨੌਕਰੀਆਂ ਦੇ ਲਈ ਭਰਤੀ ਸ਼ੁਰੂ ਕਰਨ ਵਾਲੀ ਐ...ਜਿਸਦੇ ਲਈ ਸਾਰੇ ਵਿਭਾਗਾਂ 'ਚ ਖਾਲੀ ਪਈਆਂ ਅਸਾਮੀਆਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਐ....ਇਹ ਜਾਣਕਾਰੀ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਭਵਨ 'ਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ...ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 9 ਤੋਂ ਲੈ ਕੇ 30 ਸਤੰਬਰ ਤੱਕ ਪੰਜਵਾਂ ਮੈਗਾ ਰੁਜਗਾਰ ਮੇਲਾ ਲਗਾਇਆ ਜਾ ਰਿਹਾ ਐ..ਸੂਬੇ ਦੇ 82 ਥਾਵਾਂ 'ਤੇ ਰੁਜਗਾਰ ਮੇਲੇ ਲੱਗਣਗੇ...ਇਨ੍ਹਾਂ ਮੇਲਿਆਂ 'ਚ ਸੂਬੇ ਦੇ 2.10 ਲੱਖ ਨੌਜਵਾਨਾਂ ਨੂੰ ਨਿੱਜੀ ਖੇਤਰ 'ਚ ਨੌਕਰੀਆਂ ਦਿੱਤੀਆਂ ਜਾਣਗੀਆਂ..ਇਸਤੋਂ ਇਲਾਵਾ ਚੰਨੀ ਨੇ ਕਿਹਾ ਕਿ ਆਉਣ ਵਾਲੇ ਸਾਲ 'ਚ ਸਰਕਾਰ 1 ਲੱਖ ਨਵੀਆਂ ਸਰਕਾਰੀ ਨੌਕਰੀਆਂ ਕੱਢਣ ਜਾ ਰਹੀ ਐ...

NEXT VIDEOS