Punjab

ਕਮਾਈ ਕਰਨ Dubai ਗਿਆ ਨੌਜਵਾਨ, Box 'ਚ ਬੰਦ ਆਈ ਲਾਸ਼Punjabkesari TV

5 years ago

3 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਆਰਥਿਕ ਮੰਦਹਾਲੀ ਨੂੰ ਦੂਰ ਕਰਨ ਲਈ ਦੁਬਈ ਗਏ ਸਤਨਾਮ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸਦੀ ਵਾਪਸੀ ਇਸ ਤਰ੍ਹਾਂ ਬੰਦ ਬਕਸੇ ਵਿਚ ਹੋਵੇਗੀ.... ਨਵਾਂਸ਼ਹਿਰ ਦੇ ਕਸਬਾ ਝਿੱਕੂ-ਪਿੱਲੀ ਦਾ ਸਤਨਾਮ ਦੁਬਈ 'ਚ ਇਕ ਕੰਪਨੀ 'ਚ ਕੰਮ ਕਰਦਾ ਸੀ .... ਤੇ 3 ਜਨਵਰੀ ਨੂੰ ਕੰਪਨੀ 'ਚ ਕੰਮ ਕਰਦਿਆਂ ਉਸਦੀ ਮੌਤ ਹੋ ਗਈ ਸੀ ... ਪਰਿਵਾਰ ਨੂੰ ਇਸ ਅਣਹੋਣੀ ਦੀ ਖਬਰ ਸਤਨਾਮ ਦੇ ਸਾਥੀਆਂ ਤੋਂ ਮਿਲੀ..... ਜਿਸਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵੀ ਐੱਸ. ਪੀ. ਓਬਰਾਏ ਦੇ ਯਤਨਾਂ ਸਦਕਾ ਸਤਨਾਮ ਦੀ ਮ੍ਰਿਤਕ ਦੇਹ ਭਾਰਤ ਆ ਸਕੀ... ਅੰਮ੍ਰਿਤਸਰ ਹਵਾਈ ਅੱਡੇ 'ਤੇ ਲਾਸ਼ ਲੈਣ ਪਹੁੰਚੇ ਮ੍ਰਿਤਕ ਦੇ ਪਰਿਵਾਰ ਨੇ ਨਮ ਅੱਖਾਂ ਨਾਲ ਐੱਸ.ਪੀ. ਓਬਰਾਏ ਦਾ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਉਹ ਸਤਨਾਮ ਸਿੰਘ ਦੇ ਅੰਤਿਮ ਦਰਸ਼ਨ ਕਰ ਸਕੇ ... 
 

NEXT VIDEOS