Punjab

ਬਾਰਡਰ 'ਤੇ ਪਾਕਿਸਤਾਨ ਦੀ ਹਰ ਹਰਕਤ 'ਤੇ BSF ਦੀ ਅੱਖ !Punjabkesari TV

4 years ago

ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਜੋ ਇਨਪੁਟ ਮਿਲ ਰਹੀ ਹੈ ਉਸਦੇ ਮੱਦੇਨਜ਼ਰ ਬਾਰਡਰ ਏਰੀਆ ਦਾ ਦੌਰਾ ਕਰਨ ਅੱਜ ਪਠਾਨਕੋਟ 'ਚ ਡੀਜੀ ਬੀਐੱਸਐੱਫ ਵੀਕੇ ਜੋਹਰੀ ਪਹੁੰਚੇ। ਇਸ ਦੌਰਾਨ ਓਨਾ ਨਾਲ ਬੀਐੱਸਐੱਫ ਦੇ ਕਈ ਵੱਡੇ ਅਧਿਕਾਰੀ ਵੀ ਮੌਜੂਦ ਸਨ। ਡੀਜੀ ਬੀਐੱਸਐੱਫ ਵੱਲੋਂ ਪਠਾਨਕੋਟ ਦੇ ਬਮਿਆਲ ਬਾਰਡਰ 'ਤੇ ਮੌਜੂਦ ਆਊਟ ਪੋਸਟਾਂ ਦਾ ਦੌਰਾ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਦੱਸ ਦੇਈਏ ਕਿ ਬੀਤੇ ਕੁੱਝ ਦਿਨ ਪਹਿਲਾਂ ਹਥਿਆਰਾਂ ਦਾ ਵੱਡਾ ਜਖੀਰਾ ਪੰਜਾਬ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਸੀ ਜੋ ਕਿ ਪਾਕਿਸਤਾਨ ਦੁਆਰਾ ਡਰੋਨਾਂ ਰਹੀ ਪੰਜਾਬ 'ਚ ਪਹੁੰਚੇ ਗਏ ਸਨ। ਜਿਸ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ 'ਤੇ ਹੋ ਗਈਆਂ ਹਨ। ਹਥਿਆਰਾਂ ਦੇ ਨਾਲ ਪੰਜਾਬ ਪੁਲਿਸ ਨੇ 4 ਦਹਿਸ਼ਤਗਰਦਾਂ ਨੂੰ ਵੀ ਕਾਬੂ ਕੀਤਾ ਹੈ। ਜਿੰਨਾ ਦਾ ਮਕਸਦ ਪੰਜਾਬ ਅਤੇ ਗੁਆਂਢੀ ਸੂਬਿਆਂ 'ਚ ਵੱਡੇ ਹਮਲੇ ਨੂੰ ਅੰਜਾਮ ਦੇਣਾ ਸੀ। ਇਥੇ ਦੱਸ ਦੇਈਏ ਕਿ ਸੁਰੱਖਿਆ ਏਜੇਂਸੀਆਂ ਦੀ ਜਾਣਕਾਰੀ ਮੁਤਾਬਿਕ ਪਠਾਨਕੋਟ ਸਭ ਤੋਂ ਜਿਆਦਾ ਸੈਂਸਟਿਵ ਏਰੀਆ ਮੰਨਿਆ ਜਾ ਰਿਹਾ ਹੈ। 
 

NEXT VIDEOS