PUNJAB 2020

Sarbat Da Bhala Trust ਕਰਕੇ ਪੁੱਤ ਨੂੰ ਆਖਿਰੀ ਵਾਰ ਦੇਖ ਸਕਿਆ ਪਰਿਵਾਰPunjabkesari TV

9 months ago

U.A.E 'ਚ ਹੋਈ ਹੱਤਿਆ ਤੋਂ ਬਾਅਦ ਐਤਵਾਰ ਨੂੰ ਸਮਾਜਿਕ ਸੰਸਥਾ ਸਰਬਤ ਦਾ ਭਲਾ ਟਰੱਸਟ ਦੇ ਯਤਨਾਂ ਕਾਰਨ 23 ਸਾਲਾ ਮਨੋਜ ਕੁਮਾਰ ਦੀ ਲਾਸ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪੁੱਜੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨੋਜ ਕੁਮਾਰ ਜਦੋਂ ਕੰਮ ਦੀ ਭਾਲ ਲਈ ਨਿਕਲਿਆ ਤਾਂ ਕੁਝ ਅਣਪਛਾਤੇ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ...ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਮਨੋਜ ਕੁਮਾਰ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ। ਪੁੱਤ ਦੀ ਮੌਤ ਦੀ ਖਬਰ ਮਿਲਦੇ ਹੀ ਮਨੋਜ ਦਾ ਪਿਤਾ ਸ਼ਾਰਜਾਹ ਪੁੱਜਿਆ ਪਰ ਪੁੱਤ ਦੀ ਲਾਸ਼ ਪ੍ਰਾਪਤ ਕਰਨ 'ਚ ਅਸਮਰਥ ਹੋਣ 'ਤੇ ਪੀੜਤ ਸਰਬਤ ਦਾ ਭਲਾ ਚੈਰੀਟੇਬਲ ਟਰਸੱਟ ਤੋਂ ਮਦਦ ਲੈਣ ਲਈ ਪੁੱਜਿਆ।ਤੇ ਟਰਸੱਟ ਨੇ ਜਰੂਰੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ।