Punjab

Jashandeep ਦਾ ਹੋਇਆ ਅੰਤਮ ਸੰਸਕਾਰ, ਧਾਹਾਂ ਮਾਰ ਰੋਇਆ ਪਿੰਡPunjabkesari TV

4 years ago

ਬੀਤੀ 22 ਜੁਲਾਈ ਤੋਂ ਲਾਪਤਾ ਰਾਜਪੁਰਾ ਦੇ ਖੇੜੀ ਗੰਡਿਆਂ ਪਿੰਡ ਦੇ ਦੋ ਸਗੇ ਭਰਾਵਾਂ 'ਚੋਂ ਇਕ ਦੀ ਅੱਜ ਵਾਪਸੀ ਹੋਈ ਪਰ ਫਿਰ ਕਦੇ ਨਾ ਵਾਪਸ ਹੋਣ ਲਈ.... ਪਰਿਵਾਰ ਦਾ ਦੋ ਹਫਤਿਆਂ ਦਾ ਇੰਤਜ਼ਾਰ ਅੱਜ ਹੌਂਕਿਆਂ ਤੇ ਧਾਹਾਂ ਨਾਲ ਖਤਮ ਹੋਇਆ.... ਤੇ ਪੂਰੇ ਪਿੰਡ 'ਚ ਸੋਗ ਪਸਰ ਗਿਆ...... ਕੱਲ੍ਹ ਬਘੌਰਾ ਪਿੰਡ ਨੇੜੇ ਨਹਿਰ 'ਚੋਂ ਮਿਲੀ ਲਾਸ਼ ਪਰਿਵਾਰ ਦੇ ਵੱਡੇ ਬੇਟੇ ਜਸ਼ਨਦੀਪ ਦੀ ਹੀ ਸੀ.. ਜਿਸ ਦੀ ਸ਼ਨਾਖਤ ਤੋਂ ਬਾਅਦ ਅੱਜ ਉਸ ਦਾ ਅੰਤਮ ਸੰਸਕਾਰ ਬੇਹੱਦ ਗਮਗੀਨ ਮਾਹੌਲ 'ਚ ਕਰ ਦਿੱਤਾ ਗਿਆ....ਇਸ ਮਾਸੂਮ ਦੀ ਪਛਾਣ ਉਸ ਦੀ ਟੀ ਸ਼ਰਟ ਤੇ ਗਲੇ ਵਿਚ ਪਾਏ ਕਾਲੇ ਧਾਗੇ ਤੋਂ ਹੋਈ... ਲਾਸ਼ ਦੀ ਹਾਲਤ ਇੰਨੀਂ ਖਰਾਬ ਸੀ ਕਿ ਆਖਰੀ ਵਾਰ ਉਸ ਦਾ ਮੂੰਹ ਵੀ ਨਾ ਦੇਖਿਆ ਗਿਆ....ਜਸ਼ਨ ਦੀ ਮਾਤਾ-ਪਿਤਾ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ....ਦਾਦੇ ਤੇ ਚਾਚੇ ਨੇ ਜਦੋਂ ਜਸ਼ਨਦੀਪ ਨੂੰ ਮੁੱਖ ਅਗਨੀ ਦਿੱਤੀ ਤਾਂ ਉਨ੍ਹਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਸੀ....ਹਰ ਕਿਸੇ ਦੇ ਮੂੰਹ 'ਚ ਇਹੀ ਬੋਲ ਸੀ ਕਿ ਰੱਬ ਕਿਸੇ ਨੂੰ ਇਹ ਦਿਨ ਨਾ ਦਿਖਾਏ..... 
 

NEXT VIDEOS