Punjab

China ਤੋਂ ਆਏ Engineer ਦੇ Pune ਭੇਜੇ ਗਏ Blood SamplesPunjabkesari TV

4 years ago

ਚੀਨ 'ਚ ਫੈਲੇ ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ , ਇਸ ਨਾ ਮੁਰਾਦ ਬਿਮਾਰੀ ਨਾਲ ਜਿੱਥੇ ਚਾਈਨਾ 'ਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਥੇ ਹੀ 12 ਹਜ਼ਾਰ ਲੋਕ ਇੰਫੈਕਟਿਡ ਹੋ ਚੁੱਕੇ ਹਨ । ਇਸ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਸਿਹਤ ਮੰਤਰਾਲੇ ਵੱਲੋਂ ਦੇਸ਼ ਦੇ ਸਮੂਹ ਸੂਬਿਆਂ ਦੇ ਸਿਹਤ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ 15 ਜਨਵਰੀ ਤੋਂ ਬਾਅਦ ਚੀਨ ਤੋਂ ਭਾਰਤ ਆਉਣ ਵਾਲੇ ਹਰ ਵਿਅਕਤੀ ਦੀ ਮੈਡੀਕਲ ਜਾਂਚ ਕੀਤੀ ਜਾਵੇ , ਜਿਸ ਤਹਿਤ ਰੂਪਨਗਰ ਸਿਹਤ ਵਿਭਾਗ ਵੱਲੋਂ ਚੀਨ ਤੋਂ ਆਏ ਇਕ ਵਿਅਕਤੀ ਦੇ ਬਲੱਡ ਸੈਂਪਲ ਲੈ ਕੇ ਕਰੋਨਾ ਵਾਇਰਸ ਦੀ ਜਾਂਚ ਲਈ ਨੈਸ਼ਨਲ ਲੈਬਾਰਟਰੀ ਪੁਣੇ ਭੇਜੇ ਗਏ ਨੇ...ਹਾਲਾਕਿ ਸਿਵਲ ਸਰਜਨ ਮੁਤਾਬਕ ਉਕਤ ਵਿਅਕਤੀ ਸਿਹਤਯਾਬ ਹੈ ਤੇ ਉਸ 'ਚ ਵਾਇਰਸ ਦੇ ਲਛਣ ਦੇਖਣ ਨੂੰ ਨਹੀਂ ਮਿਲੇ.....
 

NEXT VIDEOS