Punjab

Fatehveer ਮਾਮਲੇ 'ਤੇ ਪੰਜ ਦਿਨਾਂ ਬਾਅਦ Captain ਦਾ ਪਹਿਲਾ ਬਿਆਨPunjabkesari TV

4 years ago

ਧਰਤੀ ਦੇ 120 ਫੁੱਟ ਥੱਲੇ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਲਈ ਜਿੱਥੇ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਹੈ... ਉੱਥੇ ਇਸ ਮਾਮਲੇ 'ਤੇ ਲਗਾਤਾਰ ਘਿਰਦੇ ਜਾ ਰਹੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਖਰਕਾਰ ਜਾਗ ਪਏ ਨੇ.... ਸਰਕਾਰ ਦੀ ਨਿਖੇਧੀ ਤੇ ਵਿਰੋਧ ਪ੍ਰਦਰਸ਼ਨਾਂ ਬਾਅਦ ਇਸ ਮਾਮਲੇ 'ਤੇ ਕੈਪਟਨ ਨੇ ਪਹਿਲਾਂ ਬਿਆਨ ਦਿੱਤਾ ਹੈ। ਕੈਪਟਨ ਨੇ ਲਿਖਿਆ ਕਿ ਅਸੀਂ ਪਹਿਲੇ ਦਿਨ ਤੋਂ ਫਤਹਿਵੀਰ ਨੂੰ ਬਚਾਉਣ ਵਿੱਚ ਜੁਟੀਆਂ ਐਨ.ਡੀ.ਆਰ.ਐਫ਼. ਟੀਮਾਂ ਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਾਂ ਜੋ ਡੂੰਘਾਈ ਵਿੱਚ ਜਾ ਕੇ ਬੱਚੇ ਤੱਕ ਪਹੁੰਚ ਕਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਘਟਨਾ ਵਾਲੀ ਜਗ੍ਹਾ 'ਤੇ ਮੁਹੱਈਆ ਕਰਵਾਈ ਗਈ ਹੈ, ਇੱਥੋਂ ਤੱਕ ਕਿ ਮਾਹਰ ਵੀ ਬੁਲਾਏ ਗਏ ਹਨ, ਜੋ ਫਤਿਹਵੀਰ ਨੂੰ ਬਾਹਰ ਕੱਢਣ ਵਿੱਚ ਜੁਟੇ ਹੋਏ ਹਨ। ਸਾਡੇ ਮੰਤਰੀ ਵਿਜੇ ਇੰਦਰ ਸਿੰਗਲਾ ਉੱਥੇ ਮੌਜੂਦ ਹਨ ਜਿਨ੍ਹਾਂ ਦੇ ਮੈਂ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਕਿ ਫਤਹਿਵੀਰ ਸਹੀ ਸਲਾਮਤ ਆਪਣੇ ਮਾਪਿਆਂ ਕੋਲ ਪਹੁੰਚੇ ਤੇ ਇਸ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।
 

NEXT VIDEOS