Punjab

ਜਾਣੋ, Brigadier Pritam Singh ਨੂੰ ਕਿਉਂ ਮਿਲਿਆ 'Saviour Of Poonch' ਨਾਮPunjabkesari TV

5 years ago

ਬ੍ਰਿਗੇਡੀਅਰ ਪ੍ਰੀਤਮ ਸਿੰਘ ....ਉਹ ਸੂਰਬੀਰ ਯੋਧਾ, ਜਿਸਦੇ ਸਦਕਾ ਪੁੰਛ ਅੱਜ ਭਾਰਤ ਦਾ ਹਿੱਸਾ ਐ...ਜੇਕਰ  ਬ੍ਰਿਗੇਡੀਅਰ ਪ੍ਰੀਤਮ ਨਾ ਹੁੰਦੇ ਤਾਂ ਪੁੰਛ 'ਤੇ ਪਾਕਿਸਤਾਨ ਦਾ ਅਧਿਕਾਰ ਹੁੰਦਾ... 1947 'ਚ ਜਦੋਂ ਹਿੰਦੁਸਤਾਨ 'ਤੇ ਭਾਰਤ-ਪਾਕਿਸਤਾਨ ਵੰਡ ਦੀ ਮਾਰ ਪਈ ਤਾਂ ਇਸ ਯੋਧੇ ਨੇ ਨਾ ਸਿਰਫ ਪੁੰਛ ਵਾਸੀਆਂ ਨੂੰ  ਦੁਸ਼ਮਣ ਦੇ ਚੁੰਗਲ 'ਚੋਂ ਬਚਾਇਆ ਸਗੋਂ ਉਨ੍ਹਾਂ ਦੇ ਮੁੜ ਵਸੇਬੇ 'ਚ ਵੀ ਮਦਦ ਕੀਤੀ... ਅੱਜ ਵੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ 'ਪੁੰਛ ਦੇ ਰਖਵਾਲੇ' ਵਜੋਂ ਯਾਦ ਕੀਤਾ ਜਾਂਦਾ ਐ... ਪਰ ਬਹੁਤ ਸਾਰੇ ਪੰਜਾਬੀ  ਇਸ ਵੀਰ ਯੋਧੇ ਦੀ ਅਮਰ ਗਾਥਾ ਤੋਂ ਅਣਜਾਣ ਨੇ...ਸੰਸਾਰ ਨੂੰ ਇਸ ਵੀਰ ਯੋਧੇ ਦੇ ਜੀਵਨ ਤੇ ਬਹਾਦਰੀ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦੇ ਜੀਵਨ 'ਤੇ ਇਕ ਡਾਕਿਊਮੈਂਟਰੀ 'ਦਿ ਸੇਵੀਅਰ' ਤਿਆਰ ਕੀਤੀ ਜਾ ਰਹੀ ਐ ...ਜਿਸਦਾ ਪੋਸਟਰ ਅੱਜ ਚੰਡੀਗੜ੍ਹ 'ਚ ਰਿਲੀਜ਼ ਕੀਤਾ ਗਿਆ...  ਇਸ ਸੰਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਕਰਨਵੀਰ ਸਿੰਘ ਨੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜੀਵਨੀ 'ਤੇ ਚਾਨਣਾ ਪਾਇਆ.... 
 

NEXT VIDEOS