PUNJAB 2020

Breaking News :  ਖੁਦਕੁਸ਼ੀ ਦਾ ਇਨਸਾਫ ਮੰਗਣ ਗਏ ਲੋਕਾਂ 'ਤੇ ਲਾਠੀਚਾਰਜPunjabkesari TV

1 views one month ago

ਬਰਨਾਲਾ- ਜਗ ਬਾਣੀ 'ਤੇ ਵੱਡੀ ਖਬਰ ਆ ਰਹੀ ਹੈ ਬਰਨਾਲਾ ਤੋਂ ਜਿੱਥੇ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਗਿਆ ਹੈ.ਬਰਨਾਲਾ ਦੇ ਧਨੌਲਾ ਵਿਖੇ ਕੋਆਪਰੇਟੀਵ ਸੋਸਾਇਟੀ ਦੇ ਮੈਨੇਜਰ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰਵਾਲਿਆਂ ਅਤੇ ਲੋਕਾਂ ਵਲੋਂ ਬਠਿੰਡਾ-ਚੰਡੀਗੜ੍ਹ ਹਾਈਵੇ ਜਾਮ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ.ਪ੍ਰਦਰਸ਼ਣਕਾਰੀ ਖੁਦਕੁਸ਼ੀ ਲਈ ਚਾਰ ਲੋਕਾਂ ਨੂੰ ਜ਼ਿੰਮੇਵਾਰ ਦਸ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ.ਪੁਲਸ ਵਲੋਂ ਪ੍ਰਦਰਸ਼ਣਕਾਰੀਆਂ ਨੂੰ ਵਾਰ ਵਾਰ ਸਮਝਾਉਣ ਦੇ ਬਾਵਜੂਦ ਜਦੋਂ ਕੋਈ ਸਹਿਮਤੀ ਨਾ ਬਣੀ ਤਾਂ ਪੁਲਸ ਨੇ ਪੀੜਤ ਪਰਿਵਾਰ ਸਮੇਤ ਲੋਕਾਂ 'ਤੇ ਲਾਠੀਆਂ ਚਲਾ ਦਿੱਤੀਆਂ.ਪੁਲਸ ਕਾਰਵਾਈ ਤੋਂ ਨਾਰਾਜ਼ ਲੋਕਾਂ ਵਲੋਂ ਪੁਲਸ 'ਤੇ ਪਥਰਾਵ ਕੀਤੇ ਜਾਣ ਦੀ ਵੀ ਖਬਰ ਮਿਲੀ ਹੈ.ਫਿਲਹਾਲ ਵੱਡੀ ਗਿਣਤੀ ਚ ਪੁਲਸ ਫੋਰਸ ਮੌਕੇ 'ਤੇ ਪੁੱਜ ਗਈ ਹੈ ਅਤੇ ਹਾਲਾਤ ਨੂੰ ਕਾਬੂ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.