Punjab

Bhagwant Mann ਰੁੱਸੀ ਪਤਨੀ ਨੂੰ ਮਨਾਉਣ USA ਜਾਣਗੇ !Punjabkesari TV

4 years ago

ਆਪਣੀ ਪਤਨੀ ਨਾਲ ਗਿਲੇ-ਸ਼ਿਕਵੇ ਦੂਰ ਕਰਨ ਲਈ ਭਗਵੰਤ ਮਾਨ ਜਲਦੀ ਹੀ ਅਮਰੀਕਾ ਜਾ ਰਹੇ ਨੇ। ਕੁਝ ਸਾਲ ਪਹਿਲਾ ਪਤੀ-ਪਤਨੀ 'ਚ ਮਨ-ਮੁਟਾਅ ਹੋ ਗਿਆ ਸੀ ਜਿਸਤੋਂ ਬਾਅਦ ਇੰਦਰਪ੍ਰੀਤ ਆਪਣੇ ਬੱਚਿਆਂ ਸਮੇਤ ਅਮਰੀਕਾ ਜਾ ਕੇ ਰਹਿਣ ਲੱਗੀ ਸੀ। ਹੁਣ ਭਗਵੰਤ ਮਾਨ ਨੇ ਪਹਿਲਕਦਮੀ ਕਰਦੇ ਹੋਏ ਪਤਨੀ ਨੂੰ ਮਨਾਉਣ ਦੀ ਗੱਲ ਕਹੀ ਹੈ। ਭਗਵੰਤ ਮਾਨ ਮੁਤਾਬਕ ਜੇਕਰ ਉਨਾਂ ਦੀ ਗਲਤੀ ਨਿਕਲੀ ਤਾਂ ਉਹ ਪਤਨੀ ਇੰਦਰਪ੍ਰੀਤ ਤੋਂ ਮਾਫੀ ਵੀ ਮੰਗ ਲੈਣਗੇ। ਸ਼ਾਇਦ ਦੁਨੀਆਂ ਦੇ ਬਾਕੀ ਲੋਕਾਂ ਦੀ ਤਰਾਂ ਮਾਨ ਨੂੰ ਵੀ ਆਪਣੇ ਜੀਵਨਸਾਥੀ ਦੀ ਕਮੀਂ ਖਲ ਰਹੀ ਹੈ, ਇਹੋ ਕਰਨ ਹੈ ਹੁਣ ਉਹ ਪਤਨੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਬੀਤੇ ਕੁਝ ਸਮੇਂ 'ਚ ਦੇਖਿਆ ਗਿਆ ਹੈ ਕਿ ਭਗਵੰਤ ਮਾਨ ਅਕਸਰ ਹੀ ਇੰਟਰਵਿਊ ਜਾਂ ਹੋਰ ਖਾਸ ਸਮੇਂ 'ਤੇ ਪਤਨੀ ਤੇ ਬੱਚਿਆਂ ਪ੍ਰਤੀ ਪਿਆਰ ਦਾ ਇਜ਼ਹਾਰ ਖੁੱਲ ਕੇ ਕਰਦੇ ਰਹੇ ਨੇ। ਉਮੀਦ ਕਰਦੇ ਹਾਂ ਜਿਵੇਂ ਭਗਵੰਤ ਮਾਨ ਦੀ ਸਿਆਸਤ ਚਮਕ ਰਹੀ ਹੈ ਉਸੇ ਤਰਾਂ ਮਾਨ ਦਾ ਪਰਿਵਾਰਕ ਜੀਵਨ ਵੀ ਜਲਦੀ ਹੀ ਪਟੜੀ 'ਤੇ ਆ ਜਾਵੇਗਾ। 
 

NEXT VIDEOS